ਸਲਾਨਾ ਛਿੰਝ ਮੇਲੇ ਮੌਕੇ ਫ਼ਲ, ਦੇਸੀ ਘਿਓ ਅਤੇ ਦੁੱਧ ਦੇ ਅਤੁੱਟ ਲੰਗਰ ਲਗਾਏ ਗਏ

(ਸਮਾਜ ਵੀਕਲੀ)-ਕਪੂਰਥਲਾ,( ਕੌੜਾ )– ਨਜ਼ਦੀਕੀ ਪਿੰਡ ਭਾਣੋ ਲੰਗਾ (ਕਪੂਰਥਲਾ) ਵਿੱਖੇ ਬਾਬਾ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਆਯੋਜਿਤ ਕਰਵਾਏ ਗਏ ਸਾਲਾਨਾ ਰਵਾਇਤੀ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ। ਉਕਤ ਸਾਲਾਨਾ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਅਤੇ ਦੰਗਲ ਪ੍ਰੇਮੀਆਂ ਦੇ ਛਕਣ ਲਈ ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ, ਐਨ ਆਰ ਆਈ ਅਮਰਜੀਤ ਸਿੰਘ ਚਾਹਲ ਉਰਫ਼ ਸ਼ਿੰਦਾ ਪਹਿਲਵਾਨ, ਆਗਿਆਪਾਲ ਸਿੰਘ ਯੂ ਐਸ ਏ ਅਤੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਸੀਨੀਅਰ ਵਲੰਟੀਅਰ ਮਾਸਟਰ ਕੁਲਵਿੰਦਰ ਸਿੰਘ ਚਾਹਲ ਆਦਿ ਦੀ ਦੇਖ਼ ਰੇਖ ਹੇਠ ਸਲਾਨਾ ਛਿੰਝ ਮੇਲੇ ਮੌਕੇ ਫ਼ਲ, ਦੇਸੀ ਘਿਓ ਅਤੇ ਦੁੱਧ ਦੇ ਅਤੁੱਟ ਲੰਗਰ ਲਗਾਏ ਗਏ।
ਤਾਇਆ ਸਰਵਣ ਸਿੰਘ ਚਾਹਲ, ਚਾਚਾ ਮੋਹਨ ਸਿੰਘ ਚਾਹਲ, ਐਨ ਆਰ ਆਈ ਅਮਰਜੀਤ ਸਿੰਘ ਚਾਹਲ ਉਰਫ਼ ਸ਼ਿੰਦਾ ਪਹਿਲਵਾਨ, ਆਗਿਆਪਾਲ ਸਿੰਘ ਯੂ ਐਸ ਏ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਬੂਟਾ,ਮਾਸਟਰ ਕੁਲਵਿੰਦਰ ਸਿੰਘ ਚਾਹਲ, ਸੰਤੋਖ਼ ਸਿੰਘ ਆਦਿ ਨੇ ਸਲਾਨਾ ਛਿੰਝ ਮੇਲੇ ਵਿਚ ਪਹੁੰਚੇ ਪਹਿਲਵਾਨਾਂ ਅਤੇ ਦੰਗਲ ਪ੍ਰੇਮੀਆਂ ਦੇ ਛਕਣ ਲਈ ਸਾਰਾ ਦਿਨ ਦੁੱਧ ਦੀ ਛਬੀਲ, ਦੇਸੀ ਘਿਓ ਅਤੇ ਵੱਖ ਵੱਖ ਤਰਾਂ ਦੇ ਫ਼ਲ ਵੰਡੇ ਗਏ।
ਮਾਸਟਰ ਕੁਲਵਿੰਦਰ ਸਿੰਘ ਚਾਹਲ, ਸੁੱਖਦੇਵ ਸਿੰਘ ਚਾਹਲ ਅਤੇ ਆਗਿਆਪਾਲ ਸਿੰਘ ਯੂ ਐਸ ਏ ਨੇ ਕਿਹਾ ਕਿ ਓਹਨਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਹੈ।

ਕੈਪਸਨ :– ਸਾਲਾਨਾ ਛਿੰਝ ਮੇਲੇ ਮੌਕੇ ਪਹਿਲਵਾਨਾ ਅਤੇ ਦੰਗਲ ਪ੍ਰੇਮੀਆਂ ਲਈ ਦੁੱਧ, ਫ਼ਲ ਅਤੇ ਦੇਸੀ ਘਿਓ ਦੇ ਲੰਗਰ ਅਤੁੱਟ ਵਰਤਾਉਂਦੇ ਹੋਏ ਸੁੱਖਦੇਵ ਸਿੰਘ ਚਾਹਲ, ਅਮਰਜੀਤ ਸਿੰਘ ਚਾਹਲ ਉਰਫ਼ ਸ਼ਿੰਦਾ ਪਹਿਲਵਾਨ, ਆਗਿਆਪਾਲ ਸਿੰਘ ਯੂ ਐਸ ਏ ਅਤੇ ਮਾਸਟਰ ਕੁਲਵਿੰਦਰ ਸਿੰਘ ਚਾਹਲ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਲਵੰਡੀ ਚੌਧਰੀਆਂ ਵਿਚ ਵੱਖ-ਵੱਖ ਰੰਗਾਂ ਵਿਚ ਰੰਗੇ ਲੋਕ
Next articleਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਵਿੱਚ ਮੁਲਾਜ਼ਮ ਵਰਗ ਨੇ ਵੱਡਾ ਹਿੱਸਾ ਪਾਇਆ- ਤੇਜ ਪਾਲ਼