HOME ਬਹੁਜਨ ਸਮਾਜ ਦੇ ਲੋਕ ਵੋਟਾਂ ਵਾਲੇ ਦਿਨ ਦੋਚਿੱਤੀ ਵਿੱਚ ਫਸ ਜਾਂਦੇ ਹਨ...

ਬਹੁਜਨ ਸਮਾਜ ਦੇ ਲੋਕ ਵੋਟਾਂ ਵਾਲੇ ਦਿਨ ਦੋਚਿੱਤੀ ਵਿੱਚ ਫਸ ਜਾਂਦੇ ਹਨ –ਕੁਲਦੀਪ ਸਿੰਘ ਸਰਦੂਲਗੜ੍ਹ।

5

 ਮਾਨਸਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਮਾਨਸਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸਰਦੂਲਗੜ੍ਹ ਕੋਆਰਡੀਨੇਟਰ ਬਸਪਾ ਪੰਜਾਬ ਨੇ ਕਿਹਾ ਕਿ ਬਹੁਜਨ ਸਮਾਜ ਦੇ ਲੋਕ ਦੋਚਿੱਤੀ ਵਿੱਚ ਵੋਟਾਂ ਵਾਲੇ ਦਿਨ ਫਸ ਜਾਂਦੇ ਹਨ ਉਨ੍ਹਾਂ ਨੇ ਇੱਕ ਕੁੱਤੇ ਦੀ ਉਦਾਹਰਨ ਦੇ ਕੇ ਵਰਕਰਾਂ ਨੂੰ ਸਮਝਾਇਆ ਕਿ ਜਦੋਂ ਇੱਕ ਗੱਡੀ ਵਿੱਚ ਮਾਲਿਕ ਜਾਂਦਾ ਹੈ ਤੇ ਉਸ ਦੇ ਹੇਠਾਂ ਇੱਕ ਕੁੱਤਾ ਆ ਜਾਂਦਾ ਹੈ। ਮਾਲਿਕ ਆਪਣੇ ਡਰਾਈਵਰ ਨੂੰ ਪੁੱਛਦਾਂ ਹੈ ਕਿ ਇਹ ਕੁੱਤਾ ਕਿਸ ਕਰਕੇ ਮਾਰਿਆ ਗਿਆ ਹੈ ਅਤੇ ਉਹ ਡਰਾਇਵਰ ਮਾਲਿਕ ਨੂੰ ਜਵਾਬ ਦਿੰਦਾ ਹੈ ਕਿ ਉਹ ਕੁੱਤਾ ਦੋਚਿੱਤੀ ਵਿੱਚ ਫਸ ਗਿਆ ਸੀ ਇਸ ਕਰਕੇ ਮਾਰਿਆ ਗਿਆ। ਇਸ ਤਰ੍ਹਾਂ ਹੀ ਸਾਡੇ ਸਮਾਜ ਦੀਆਂ ਵੋਟਾਂ ਜ਼ਿਆਦਾ ਹਨ ਪਰ ਇਹ ਦੋਚਿੱਤੀ ਵਿੱਚ ਫਸ ਜਾਂਦੇ ਹਨ। ਅਸੀਂ ਦੋਚਿੱਤੀ ਵਿੱਚ ਨਹੀਂ ਫਸਣਾ ਬਸ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾਉਣੀਆਂ ਹਨ ਸਾਡੇ ਸਮਾਜ ਨੂੰ ਕੋਈ ਫਹਿਮ ਨਹੀਂ ਹੋਣਾ ਚਾਹੀਦਾ। ਇਸ ਲਈ ਮੈਂ ਬਹੁਜਨ ਸਮਾਜ ਦੇ ਲੋਕਾਂ ਨੂੰ,ਵਰਕਰਾਂ ਨੂੰ ਅਤੇ ਸਮਰਥਕਾ ਨੂੰ ਅਪੀਲ ਕਰਦਾਂ ਹਾਂ ਕਿ ਤੁਸੀਂ ਫਿਲੌਰ ਹਲਕੇ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਸਾਡਾ ਸਮਾਜ ਜਦੋਂ ਇਕੱਠਾ ਹੋਣ ਲੱਗ ਪਏਗਾ ਸਮਝੋਂ ਤੁਹਾਡੀ ਜਿੱਤ ਵੀ ਹੋਣ ਲੱਗ ਪਏਗੀ ਅਤੇ ਤੁਹਾਡੇ ਜਿੱਤ ਦੇ ਝੰਡੇ ਝੂਲਣਗੇ। ਇਸ ਮੌਕੇ ਤੇ ਮਾਨਸਾ ਜ਼ਿਲ੍ਹੇ ਦੀ ਪੂਰੀ ਬਸਪਾ ਟੀਮ ਹਾਜ਼ਰ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ
Next articleਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬਾਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ