ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦਾ ਦੌਰਾ ਕਰ ਰਹੇ ਹੱਦਬੰਦੀ ਕਮਿਸ਼ਨ ਨੇ ਅੱਜ ਆਮ ਲੋਕਾਂ ਤੇ ਸਿਵਲ ਸੁਸਾਇਟੀ ਗਰੁੱਪਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਤਜਵੀਜ਼ ਦੇ ਖਰੜੇ ਬਾਰੇ ਲੋਕਾਂ ਤੋਂ ਸੁਝਾਅ ਲਏ ਤੇ ਇਤਰਾਜ਼ ਵੀ ਦਰਜ ਕੀਤੇ। ਵੱਡੀ ਗਿਣਤੀ ਵਿਅਕਤੀਆਂ, ਸਿਆਸੀ ਧਿਰਾਂ ਨਾਲ ਜੁੜੇ ਗਰੁੱਪਾਂ ਤੇ ਪੰਚਾਇਤ ਮੈਂਬਰਾਂ ਨੇ ਅੱਜ ਹੱਦਬੰਦੀ ਕਮਿਸ਼ਨ ਨੂੰ ਆਪਣੇ ਸੁਝਾਅ ਦਿੱਤੇ। ਜ਼ਿਕਰਯੋਗ ਹੈ ਕਿ ਹੱਦਬੰਦੀ ਕਮਿਸ਼ਨ ਨੂੰ ਵਿਧਾਨ ਸਭਾ ਤੇ ਸੰਸਦੀ ਖੇਤਰਾਂ ਦੀਆਂ ਸੀਮਾਵਾਂ ਮੁੜ ਤੋਂ ਮਿੱਥਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮਿਸ਼ਨ ਨੇ ਸ੍ਰੀਨਗਰ, ਬਡਗਾਮ, ਅਨੰਤਨਾਗ, ਕੁਲਗਾਮ, ਪੁਲਵਾਮਾ, ਸ਼ੋਪੀਆਂ ਗੰਦਰਬਲ, ਬਾਂਦੀਪੋਰਾ, ਕੁਪਵਾੜਾ ਤੇ ਬਾਰਾਮੂਲਾ ਤੋਂ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ। ਹੱਦਬੰਦੀ ਨਵੇਂ ਸਿਰਿਓਂ ਕਰਨ ਬਾਰੇ ਲੋਕਾਂ ਤੇ ਸਿਆਸੀ ਧਿਰਾਂ ਨੇ ਕਈ ਮੰਗਾਂ ਰੱਖੀਆਂ ਹਨ, ਕਈਆਂ ਨੇ ਖਰੜੇ ਉਤੇ ਇਤਰਾਜ਼ ਵੀ ਜਤਾਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly