ਸ਼ਾਰਦਾ ਚਿਟ ਫੰਡ ਘੁਟਾਲੇ ’ਚ 35 ਕਰੋੜ ਦੀ ਸੰਪਤੀ ਜ਼ਬਤ

ਨਵੀਂ ਦਿੱਲੀ, (ਸਮਾਜ ਵੀਕਲੀ):  ਪੱਛਮੀ ਬੰਗਾਲ ਨਾਲ ਸਬੰਧਤ ਸ਼ਾਰਦਾ ਚਿਟ ਫੰਡ ਮਨੀ ਲਾਂਡਰਿੰਗ ਕੇਸ ਵਿਚ ਈਡੀ ਨੇ 35 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਜ਼ਬਤ ਕੀਤੀ ਗਈ ਸੰਪਤੀ ਵਿਚ ਵਾਹਨ, ਇਮਾਰਤਾਂ, ਫਲੈਟ ਤੇ ਬੰਗਲੇ ਸ਼ਾਮਲ ਹਨ, ਜੋ  ਬਿਸ਼ਨੂਪੁਰ ਵਿਚ ਹਨ। ਇਸ ਤੋਂ ਇਲਾਵਾ ਦੱਖਣੀ 24 ਪਰਗਨਾ ਜ਼ਿਲ੍ਹੇ, ਨਦੀਆ, ਕੂਚ ਬਿਹਾਰ ਤੇ ਜਲਪਾਈਗੁੜੀ ਵਿਚ ਪਲਾਟ ਜ਼ਬਤ ਕੀਤੇ ਗਏ ਹਨ। ਇਹ ਜਾਇਦਾਦ ਜਾਂ ਤਾਂ ਸ਼ਾਰਦਾ ਗਰੁੱਪ ਦੀ ਹੈ ਜਾਂ ਇਨ੍ਹਾਂ ਸੰਪਤੀਆਂ ਵਿਚ ਗਰੁੱਪ ਦਾ ਨਿਵੇਸ਼ ਹੈ। ਸ਼ਾਰਦਾ ਚਿੱਟ ਫੰਡ ਘੁਟਾਲਾ ਬੰਗਾਲ, ਅਸਾਮ ਤੇ ਉੜੀਸਾ ਨਾਲ ਜੁੜਿਆ ਹੋਇਆ ਹੈ। ਗਰੁੱਪ ’ਤੇ ਹਜ਼ਾਰਾਂ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਦੋਸ਼ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਨਗਰ ਵਿਚ ਹੱਦਬੰਦੀ ਕਮਿਸ਼ਨ ਕੋਲ ਲੋਕਾਂ ਨੇ ਇਤਰਾਜ਼ ਰੱਖੇ
Next articleਪਾਕਿਸਤਾਨ ਨੇ ਘੜੀ ਕਸ਼ਮੀਰ ਵਿੱਚ ਨਾਗਰਿਕਾਂ ’ਤੇ ਹਮਲਿਆਂ ਦੀ ਸਾਜ਼ਿਸ਼: ਡੀਜੀਪੀ