ਲੋਕ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਡੁੱਬਦੇ ਨੂੰ ਵੇਖ ਕੇ ਹੱਸਦੇ ਲੋਕ,
ਡਿੱਗਦੇ ਨੂੰ ਵੇਖ ਕੇ ਨੱਸਦੇ ਲੋਕ।
ਕਿਸੇ ਕੋਲ ਜੇ ਹੋਵਣ ਖੁਸ਼ੀਆਂ,
ਉਸ ਤੋਂ ਖੁਸ਼ੀਆਂ ਖੱਸਦੇ ਲੋਕ।
ਕੋਲ ਹੋਵੇ ਜਿੰਨਾ ਮਰਜ਼ੀ ਧਨ,
ਖ਼ੁਦ ਨੂੰ ਧਨਹੀਣ ਦੱਸਦੇ ਲੋਕ।
ਕੋਈ ਇਨ੍ਹਾਂ ਤੋਂ ਅੱਗੇ ਨਾ ਲੰਘੇ,
ਉਸ ਨੂੰ ਸੱਪ ਬਣ ਡੱਸਦੇ ਲੋਕ।
ਆਪਣੇ ਬਾਰੇ ਚੁੱਪ ਨੇ ਰਹਿੰਦੇ,
ਦਿਲ ਦੀ ਗੱਲ ਨਾ ਦੱਸਦੇ ਲੋਕ।
ਠੀਕ ਰਾਹ ਤੇ ਤੁਰਨ ਵਾਲੇ ਨੂੰ,
ਪਾਗਲ ਕਹਿ ਕੇ ਹੱਸਦੇ ਲੋਕ।
ਜਿਸ ਦੇ ਹੱਥ ‘ਚ ਹੋਵੇ ਡਾਂਗ,
ਉਸ ਤੋਂ ਡਰ ਕੇ ਨੱਸਦੇ ਲੋਕ।

ਮਹਿੰਦਰ ਸਿੰਘ ਮਾਨ
ਅੰਗਦ ਸਿੰਘ ਐਕਸ ਐੱਮ ਐੱਲ ਏ ਦੀ ਰਿਹਾਇਸ਼ ਦੇ ਸਾਮ੍ਹਣੇ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਥਿੰਦ ਦੀ ਅਗਵਾਈ ਵਿੱਚ ਦਰਜਨਾਂ ਅਕਾਲੀ ਤੇ ‘ਆਪ’ ਵਰਕਰ ਭਾਜਪਾ ‘ਚ ਸ਼ਾਮਿਲ
Next article22 ਅਤੇ 23 ਅਪ੍ਰੈਲ ਨੂੰ ਕਾਂਜਲੀ ਵੈੱਟਲੈਂਡ ਵਿਖੇ ਲੱਗੇਗਾ “ਵਿਸਾਖੀ ਮੇਲਾ-2023”