ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੈਨਸ਼ਨਰ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ ਵੱਲੋਂ ਨਰੇਗਾ ਭਵਨ ਵਿਖੇ ਇੱਕ ਭਰਵੀਂ ਇਕੱਤਰਤਾ ਬੁਲਾ ਕੇ ‘ਪੈਨਸ਼ਨਰ ਡੇ’ ਮਨਾਇਆ ਗਿਆ ਜਿਸ ਵਿਚ 80 ਸਾਲਾਂ ਦੀ ਉਮਰ ਪਾਰ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪੈਨਸ਼ਨਰ ਬੁਲਾਰਿਆਂ ਵੱਲੋਂ ‘ਪੈਨਸ਼ਨਰ ਡੇ’ ਦੀ ਮਹਾਨਤਾ ਸੰਬੰਧੀ ਸੁਪਰੀਮ ਕੋਰਟ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਰੌਸ਼ਨੀ ਵਿੱਚ ਇਸ ਦਿਨ (ਪੈਨਸ਼ਨਰ ਡੇ) ਨੂੰ ਮਨਾਉਣ ਦੀ ਮਹੱਤਤਾ ਸੰਬੰਧੀ ਜਿੱਥੇ ਵਿਸਥਾਰਿਤ ਜਾਣਕਾਰੀ ਦਿੱਤੀ ਗਈ ਉੱਥੇ ਇਸ ਅਧਿਕਾਰ ਦੀ ਪ੍ਰਾਪਤੀ ਲਈ ਕੀਤੀ ਗਈ ਜਦੋ-ਜਹਿਦ /ਸੰਘਰਸ਼ ਬਾਰੇ ਵੀ ਚਾਨਣਾ ਪਾਇਆ ਗਿਆ। ਬੁਲਾਰਿਆਂ ਵਿੱਚ ਮਾਸਟਰ ਸੁਲੱਖਣ ਸਿੰਘ ਭਗਤਾ, ਮਾਸਟਰ ਨਰਿੰਦਰ ਕੁਮਾਰ ਭਗਤਾ, ਡਾਕਟਰ ਗੁਰਜੀਤ ਸਿੰਘ ਭਗਤਾ ਭਾਈ ਅਤੇ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਦੇ ਨਾਓਂ ਵਰਨਣਯੋਗ ਹਨ। ਸਾਰੇ ਬੁਲਾਰਿਆਂ ਨੇ ਜਿੱਥੇ 80 ਸਾਲਾ ਸਨਮਾਨਿਤ ਕੀਤੇ ਜਾ ਰਹੇ ਪੈਨਸ਼ਨਰਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਇਹ ਉਮੀਦ ਵੀ ਪ੍ਰਗਟ ਕੀਤੀ ਕਿ ਤੁਸੀਂ ਇਤਨੀ ਵੱਡੀ ਉਮਰ ਦੇ ਬਾਵਜੂਦ ਵੀ ਪੈਨਸ਼ਨਰ ਐਸੋਸ਼ੀਏਸ਼ਨ ਨੂੰ ਸਮਰਪਿਤ ਹੋ, ਸੰਘਰਸ਼ ਰਤ ਹੋ । ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਵੀ ਤੁਸੀਂ ਏਸੇ ਤਰ੍ਹਾਂ ਐਸੋਸੀਏਸ਼ਨ ਦੇ ਸੰਘਰਸ਼ ਵਾਸਤੇ ਆਪਣੀ ਲੰਬੀ ਜ਼ਿੰਦਗੀ ਦੇ ਤੁਜ਼ਰਬੇ ਦ੍ਵਾਰਾ ਅਹੁਦੇਦਾਰਾਂ ਲਈ ਅਗਵਾਈ ਪ੍ਰਦਾਨ ਕਰਦੇ ਰਹੋਗੇ। ਮਾਸਟਰ ਆਤਮ ਤੇਜ ਸ਼ਰਮਾ ਨੇ ਆਪਣੇ ਸੰਬੋਧਨ ਵਿਚ 16% ਡੀ.ਏ.ਦੇ ਬਕਾਏ ਦਾ ਜ਼ਿਕਰ ਕਰਦਿਆਂ ਸਰਕਾਰ ਕੋਲੋਂ ਇਹ ਮੰਗ ਕੀਤੀ ਕਿ ਪੈਨਸ਼ਨਰਾਂ ਦਾ ਜੋ ਇਹ ਬਕਾਇਆ ਪੈਂਡਿੰਗ ਪਿਆ ਹੈ, ਜਲਦੀ ਰਿਲੀਜ਼ ਕੀਤਾ ਜਾਵੇ ਅਤੇ ਨਾਲ ਹੀ 2.59 ਦੇ ਫੈਕਟਰ ਨੂੰ ਵੀ
ਬਿਨਾ ਕਿਸੇ ਦੇਰੀ ਲਾਗੂ ਕੀਤਾ ਜਾਵੇ। ਗੁਰਜੀਤ ਸਿੰਘ ਭਗਤਾ ਭਾਈ ਨੇ ਪੈਨਸ਼ਨਰਾਂ ਨੂੰ ਜਾਗਰੂਕ ਕਰਦਿਆਂ ਪ੍ਰੇਰਿਤ ਕੀਤਾ ਕਿ ਸਾਰੇ ਪੈਨਸ਼ਨਰ ‘ਈ-ਕੇ.ਵਾਈ.ਸੀ’.ਪੋਰਟਲ ਬਣਵਾਉਣਾ ਯਕੀਨੀ ਬਣਾਉਣ ਅਤੇ ਜਨਵਰੀ ਮਹੀਨੇ ਵਿੱਚ ਮਿਲਣ ਵਾਲੇ ਐਲ.ਟੀ.ਸੀ. ਸੰਬੰਧੀ ਪੱਤਰ ਲਿਖ ਕੇ ਸੰਬੰਧਿਤ ਬੈਂਕ ਮੈਨੇਜਰਾਂ ਨੂੰ ਸੂਚਿਤ ਕਰਨ। ਉਪਰੰਤ ਐਸੋਸੀਏਸ਼ਨ ਦੇ ਆਹੁਦੇਦਾਰਾਂ ਵੱਲੋਂ 80 ਸਾਲਾਂ ਦੀ ਉਮਰ ਨੂੰ ਪਾਰ ਕਰ ਚੁੱਕੇ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ। ਹਾਰ ਪਹਿਣਾ ਕੇ, ਪੈਨਸ਼ਨਰਾਂ ਦੇ ਸੁੰਦਰ ਫੋਟੋ ਜੜਿਤ ਸਿਮ੍ਰਤੀ ਚਿੰਨ੍ਹ (ਮੋਮੈਂਟੋ) ਦੇ ਕੇ, ਲੋਈਆਂ/ਸ਼ਾਲ ਪਹਿਣਾ ਕੇ ਸਤਿਕਾਰ ਕੀਤਾ ਗਿਆ। ਉਨ੍ਹਾਂ ਦੀ ਚੰਗੀ ਸਿਹਤ ਲਈ ਕਾਮਣਾ ਕੀਤੀ ਗਈ ਅਤੇ ਅਨੇਕ ਤਰ੍ਹਾਂ ਦੇ ਮਿਸ਼ਟਾਨਾਂ ਦ੍ਵਾਰਾ ਚਾਹ-ਪਾਣੀ ਛਕਾ ਕੇ ਬਹੁਤ – ਬਹੁਤ ਧੰਨਵਾਦ ਕੀਤਾ ਗਿਆ। ਇਹਨਾਂ ਸਨਮਾਨਿਤ ਪੈਨਸ਼ਨਰਾਂ/ਸ਼ਖ਼ਸ਼ੀਅਤਾਂ ਵਿੱਚ ਮਾਸਟਰ ਸੁਰਜੀਤ ਸਿੰਘ ਬਰਾੜ (ਜਲਾਲ), ਅਧਿਆਪਕਾ ਮੁਖਤਿਆਰ ਕੌਰ ਧਰਮ ਪਤਨੀ ਮਾਸਟਰ ਰਣਜੋਧ ਸਿੰਘ (ਭਗਤਾ ਭਾਈ) ਅਤੇ ਅਧਿਆਪਕਾ ਸੁਰਿੰਦਰ ਕੁਮਾਰੀ ਧਰਮ ਪਤਨੀ ਸਵ: ਬਲਵਿੰਦਰ ਕੋਹਲੀ (ਜਲਾਲ) ਦੇ ਨਾਓਂ ਵਰਨਣ ਯੋਗ ਹਨ। ਸਨਮਾਨਿਤ ਹੋਣ ਉਪਰੰਤ ਮਾਸਟਰ ਸੁਰਜੀਤ ਸਿੰਘ ਬਰਾੜ ਨੇ ਐਸੋਸੀਏਸ਼ਨ ਨੂੰ ਸੰਬੋਧਨ ਕਰਦਿਆਂ ਸਰਵਿਸ ਦੌਰਾਨ ਆਪਣੇ ਜ਼ਿੰਦਗੀ ਦੇ ਤੁਜ਼ਰਬੇ, ਸੰਘਰਸ਼ ਸੰਬੰਧੀ ਜਾਣਕਾਰੀ ਦਿੰਦਿਆਂ ਉਚੇਚੇ ਤੌਰ ਤੇ ਬਠਿੰਡਾ ਸ਼ਹਿਰ ਦੇ ‘ਟੀਚਰਜ਼ ਹਾਊਸ’ ਅਸਥਾਨ ਦੀ ਪ੍ਰਾਪਤੀ ਅਤੇ ਇਮਾਰਤ ਉਸਾਰਨ ਲਈ ਕੀਤੇ ਗਏ ਸੰਘਰਸ਼ ਦੀ ਯਾਦ ਤਾਜ਼ਾ ਕਰਵਾਈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਦਾ ਕੀਤਾ ਗਿਆ ਇਹ ਸੰਘਰਸ਼ ਅੱਜ ਅਸਾਡੇ ਸਾਰਿਆਂ ਲਈ ਲਾਭਦਾਇਕ ਸਿੱਧ ਹੋ ਰਿਹਾ ਹੈ। ਇਹ ਟੀਚਰਜ਼ ਹਾਊਸ ਅਸਾਡੇ ਕੰਮ ਆ ਰਿਹਾ ਹੈ ਜਿੱਥੇ ਸਭ ਜੱਥੇਬੰਦੀਆਂ ਆਪਣੇ -ਆਪਣੇ ਸਮਾਗਮਾਂ ਦ੍ਵਾਰਾ, ਬੈਠਕਾਂ ਦ੍ਵਾਰਾ, ਸਾਹਿਤਕ ਤੇ ਜੁਝਾਰੂ ਗਤੀਵਿਧੀਆਂ ਦ੍ਵਾਰਾ ਨਵੇਂ -ਨਵੇਂ ਪ੍ਰੋਗਰਾਮ ਉਲੀਕ ਰਹੀਆਂ ਹਨ ਅਤੇ ਹਰ ਖੁਸ਼ੀ, ਗਮੀ ਦੇ ਸਮੇਂ ਇਸ ਇਤਿਹਾਸਕ ਅਸਥਾਨ ਨਾਲ ਜੁੜੀਆਂ ਹੋਈਆਂ ਹਨ। ਇਸ ਸਮੇਂ ਇਹਨਾਂ ਸਨਮਾਨਿਤ ਪੈਨਸ਼ਨਰਾਂ ਵੱਲੋਂ ਵੀ ਪੈਨਸ਼ਨਰ ਐਸੋਸ਼ੀਏਸ਼ਨ ਨੂੰ ਮਾਣ ਬਖਸ਼ਿਸ਼ ਕੀਤਾ ਗਿਆ। ਸੁਰਜੀਤ ਸਿੰਘ ਬਰਾੜ ਵੱਲੋਂ 2000/- ਰੁਪਏ, ਸੁਰਿੰਦਰ ਕੁਮਾਰੀ ਵੱਲੋਂ 2000/-ਰੁਪਏ ਅਤੇ ਬੀਬੀ ਮੁਖਤਿਆਰ ਕੌਰ ਵੱਲੋਂ 1100/- ਰੁਪਏ ਐਸੋਸੀਏਸ਼ਨ ਨੂੰ ਮਾਣ ਭੇਟਾ ਭੇਟ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ — ਭਾਈ ਕੌਰ ਸਿੰਘ ਕੋਠਾ ਗੁਰੂ ਪ੍ਰੈਸ ਸਕੱਤਰ, ਮਾਸਟਰ ਅਮਰਜੀਤ ਸਿੰਘ ਵਿੱਤ ਸਕੱਤਰ, ਮਾਸਟਰ ਗੁਰਦੀਪ ਸਿੰਘ, ਮਾਸਟਰ ਨਛੱਤਰ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਰੇਸ਼ਮ ਸਿੰਘ (ਸਾਰੇ ਭਗਤਾ ਭਾਈ), ਮਾਸਟਰ ਜੋਰਾ ਸਿੰਘ ਮੌਜੀ ਬੁਰਜ਼ ਥਰੋੜ, ਮਾਸਟਰ ਲਾਭ ਸਿੰਘ ਡੋਡ, ਮਾਸਟਰ ਦਰਬਾਰਾ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਜਸਵੰਤ ਸਿੰਘ (ਤਿੰਨੋਂ ਮਲੂਕਾ) ਅਤੇ ਮਾਸਟਰ ਸਵਰਨ ਸਿੰਘ ਕੇਸਰ ਸਿੰਘ ਵਾਲਾ ਆਦਿਕ ਅਨੇਕ ਪੈਨਸ਼ਨਰ ਐਸੋਸੀਏਸ਼ਨ ਮੈਂਬਰ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



