HOME ਮਨਰੇਗਾ ਮਜ਼ਦੂਰਾਂ ਨੇ ਬਿਲ ਪਾਸ ਹੋਣ ਤੇ ਅਲੱਗ ਅਲੱਗ ਜਗਾਂ ਤੇ ਕੇਂਦਰ...

ਮਨਰੇਗਾ ਮਜ਼ਦੂਰਾਂ ਨੇ ਬਿਲ ਪਾਸ ਹੋਣ ਤੇ ਅਲੱਗ ਅਲੱਗ ਜਗਾਂ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

1

ਮਹਿਤਪੁਰ  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ )– ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਮਨਰੇਗਾ ਕਾਮਿਆ ਲਈ ਵੈਬ -ਜੀ ਰਾਮ ਜੀ ਕੇਂਦਰੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਮਹਿਤਪੁਰ ਤਹਿਸੀਲ ਦੇ ਪਿੰਡ ਮੰਡਿਆਲਾ, ਬਾਠ ਕਲਾ, ਮੈਹਸਮਪੁਰ ਅਤੇ ਸੰਗੋਵਾਲ ਟੂਲ ਪਲਾਜ਼ਾ ਤੇ ਸੜਕਾਂ ਆਵਾਜਾਈ ਠੱਪ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ , ਸਕੱਤਰ ਵਿਜੇ ਬਾਠ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ, ਸਾਬਕਾ ਸਰਪੰਚ ਬਚਨ ਸਿੰਘ, ਰਤਨ ਸਿੰਘ, ਬਖਸ਼ੋ ਮੰਡਿਆਲਾ, ਸੋਮਾ ਰਾਣੀ, ਰਾਜਵਿੰਦਰ ਕੌਰ, ਜਸਵਿੰਦਰ ਕੌਰ ਮਹਿਸਮਪੁਰ, ਪੂਜਾ ਬੇਹਰਾ, ਬਲਜਿੰਦਰ ਕੌਰ ਬੀਟਲਾ ਨੇ ਵੱਖ-ਵੱਖ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ  ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਦੀ 100 ਦਿਨ ਦਾ ਗਰੰਟੀ  ਕਾਨੂੰਨ ਰੜਕ ਰਿਹਾ ਸੀ ਇਸ ਲਈ ਉਸ ਨੇ ਇਸ ਸਾਲ ਦੇ ਮਨਰੇਗਾ ਬਜਟ ਵਿੱਚ ਭਾਰੀ ਕਟੌਤੀ ਕਰਕੇ ਭਾਜਪਾ ਇਹ ਦੱਸ ਦਿੱਤਾ ਸੀ  ਮੰਗ ਅਧਾਰਤ ਰੁਜ਼ਗਾਰ ਗਰੰਟੀ ਲਈ ਕੇਂਦਰ ਖਜ਼ਾਨੇ ਚੋਂ ਪੈਸਾ ਦੇਣਾ ਉਹ ਕਿਨਾਰਾ ਕਰਦਿਆਂ ਮਨਰੇਗਾ ਦੇ ਬਜਟ ਵਿੱਚ 40% ਹਿੱਸਾ ਸੂਬਿਆਂ ਉੱਤੇ ਲੱਦ ਦਿੱਤਾ ਪੰਜਾਬ ਸਰਕਾਰ ਜਿਹੜੀ ਪਹਿਲਾਂ ਹੀ ਪਬਲਿਕ ਅਦਾਰਿਆਂ ਅਤੇ ਪੰਚਾਇਤਾਂ ਦੀਆਂ ਜਮੀਨਾਂ ਵੇਚ ਕੇ ਆਪਣਾ ਡੰਗ ਟਪਾਉਣਾ ਚਾਹੁੰਦੀ ਹੈ ਕਿੱਥੋਂ ਮਨਰੇਗਾ ਬਜਟ ਵਿੱਚ ਆਪਣਾ ਹਿੱਸਾ ਪਾਊਗੀ। ਪਾਸ ਕੀਤੇ ਗਏ ਪੇਂਡੂ ਮਜ਼ਦੂਰ ਵਿਰੋਧੀ ਕਾਨੂੰਨ ਵਿੱਚ ਸਾਲ ਵਿੱਚ 60 ਦਿਨ ਖੇਤੀਬਾੜੀ ਦੇ ਸੀਜ਼ਨ ਵਿੱਚ ਕੰਮ ਬੰਦ ਕਰਕੇ ਸਾਬਤ ਕਰ ਦਿੱਤਾ ਵੈਬ -ਜੀ ਰਾਮ ਜੀ ਕਾਨੂੰਨ ਮੁੱਖ ਮੇ ਰਾਮ ਬਗਲ ਮੇ ਛੁਰੀ ਤੋਂ ਵੱਧ ਕੁਝ ਨਹੀਂ। ਕੇਂਦਰ ਸਰਕਾਰ ਪਹਿਲਾਂ ਹੀ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਬਿਜਲੀ ਸੋਧ ਬਿਲ2025, ਅਤੇ ਹੁਣ ਪੇਂਡੂ ਮਜ਼ਦੂਰਾਂ ਦੇ ਵਿੱਚ ਵੈੱਬ ਜੀ ਰਾਮ ਜੀ ਕਾਨੂੰਨ ਪਾਸ ਕਰਕੇ ਸਾਬਤ ਕਰ ਦਿੱਤਾ ਕਿ ਉਹ ਦੇ ਭੂਮੀਪਤੀਆਂ ਅਤੇ ਦੇਸੀ ਤੇ ਵਿਦੇਸ਼ੀ ਸਰਮਾਏਦਾਰਾਂ ਦੇ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਕੇ ਕਿਰਤੀ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੁਸ਼ਕਿਲਾਂ ਪੈਦਾ ਕਰੇਗੀ। ਜਿਸ ਦੇ ਵਿਰੋਧ ਵਿੱਚ ਸਮੁੱਚੀ ਕੀਰਤ ਜਮਾਤ ਨੂੰ ਇੱਕ ਮੁੱਠ ਹੋ ਕੇ ਸੰਘਰਸ਼ ਕਰਨਾ ਦੀ ਲੋੜ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੀ ਹਾਲਤ ਨਕੋਦਰ ਰੋਡ ਜਗਰਾਓਂ ਵਰਗੀ ਹੋਈ – ਨਰਿੰਦਰ ਸਿੰਘ ਬਾਜਵਾ
Next articleਪੈਨਸ਼ਨਰ ਐਸੋਸ਼ੀਏਸ਼ਨ ਭਗਤਾ ਭਾਈ ਵੱਲੋਂ ‘ਪੈਨਸ਼ਨਰ ਡੇ’ ਮਨਾਇਆ ਗਿਆ।