(ਸਮਾਜ ਵੀਕਲੀ)
ਹਾਏ ਪੈਂਡੇ ਲੰਮ-ਸਲੱਮੜ੍ਹੇ ਤੇ ਪੌਡਾ-ਪੌਡਾ ਠਹਿਰ
ਨਾ ਇਹ ਸਾਡੇ ਪੈਂਡੜ੍ਹੇ ਤੇ ਨਾਹੀਂਓ ਸਾਡੀ ਠਹਿਰ
ਇੱਕ ਡਰ ਜਿੰਦੇ ਓਟੜਾ ਇੱਕ ਕੀ ਆਖਣਗੇ ਲੋਕ
ਘੁੱਪ ਸਿਆਹੀ ਵਿਛ ਗਈ ਮੁਕਦਾ ਜਾਂਦਾ ਪਹਿਰ
ਕੀ ਜਾਨਣ ਕਿੰਝ ਲੂਹ ਲਿਆ ਹੈ ਕਾਹਤੋਂ ਤਨ ਕਰੂਪ
ਇਸ ਮਾਰੂਥਲ ਵੀਰਾਨ ‘ਚ ਮੈਂ ਕਿੰਝ ਕੱਟੀ ਦੁਪਿਹਰ
ਮਨ ਦਾ ਤਪੜ੍ਹ ਜਰਜਰਾ ਵਿੱਚੋਂ ਫੁੱਟ ਫੁੱਟ ਪੈਂਦੀ ਪੀੜ
ਅੰਦਰੋਂ ਅੰਦਰੀਂ ਪੀ ਗਏ ਸਾਡੀ ਅਜ਼ਲੋਂ ਟੁੱਟੀ ਬਹਿਰ
ਨਿੰਦੀਆਂ ਕਹਿ-ਕਹਿ ਕੋਝੀਆਂ ਫੋਕੇ ਹਾਰ-ਸ਼ਿੰਗਾਰ
ਨਾਜ਼-ਨਜ਼ਾਕਤ ਭੁੱਲ ਗਈ ਮੂਲੋਂ ਤੁੱਛ, ਰੱਬ ਕਹਿਰ
ਉੱਠ ਨੀਂ ਜਿੰਦ ਨਿਖੱਤੀਏ ਉੱਠ ਕਰ ਹੀਲੇ, ਵਿਚਾਰ
ਦਮ-ਦਮ ਆਇਓਂ ਕਲਪਦਾ ਉੱਕਾ ਮੁੱਕਿਓ ਸਿਹਰ
ਦੀਪ ਸੰਧੂ
+61 459 966 392