(ਸਮਾਜ ਵੀਕਲੀ)
ਇਕ ਦਿਨ ਕਲਮ ਰੁਸ ਗਈ ਡਾਇਰੀ ਤੋ,
ਕਹਿੰਦੀ ਤੰਗ ਆ ਗਈ ਤੇਰੀ ਸ਼ਾਇਰੀ ਤੋਂ।
ਕਦੇ ਤਾਂ ਕੋਈ ਗਲ ਸੁਣਾ ਕੋਈ ਜਜ਼ਬਾਤ ਦੀ,
ਕਦੇ ਤਾ ਕੋਈ ਬਾਤ ਲਿਖ ਆਪਣੇ ਕਿਰਦਾਰ ਦੀ।
ਹੀਰ ਰਾਂਝੇ ,ਮਿਰਜ਼ਾ ਸਾਹਿਬਾ ,ਨਾ ਜਾਣੇਂ ਕਿੰਨੇ ਆਸ਼ਿਕ ਨੂੰ ਮੇਰੇ ਰੰਗ ਨਾਲ ਆਪਣੀ ਹਿੱਕ ਤੇ ਉਤਾਰਿਆ,
ਪਰ ਕਿਸੇ ਕਲਮ ਤੇ ਡਾਇਰੀ ਦੀ ਪਾਕ ਮੁਹੱਬਤ ਨੂੰ ਨਾ ਕਦੇ ਵਿਚਾਰਿਆ।
ਕਿਸੇ ਦੇ ਕਿੱਸੇ,ਕਿਸੇ ਦੇ ਹਾਸੇ,ਕਿਸੇ ਦੇ ਹੱਕ,ਕਿਸੇ ਦੀ ਨਫ਼ਰਤ ,ਕਿੰਨਾ ਕੁਝ ਹੰਢਾਇਆ ਤੇਰੇ ਨਾਲ,
ਕਿਸੇ ਨੇ ਨਾ ਪਾਇਆ ਹਾਰ ਮੈਨੂੰ ਤੇਰੇ ਨਾਲ।
ਇਕ ਦਿਨ ਰੁਸ ਗਈ ਕਲਮ ਡਾਇਰੀ ਤੋਂ ,ਕਹਿੰਦੀ ਤੰਗ ਆ ਗਈ ਤੇਰੇ ਸ਼ਾਇਰੀ ਤੋਂ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾਗਾਗਾ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly