(ਸਮਾਜ ਵੀਕਲੀ)
ਤੁਸੀਂ ਹੱਥੋਂ ਛੱਡੋ ਬੰਦੂਕਾਂ ਨੂੰ,
ਕਲਮਾਂ ਲਓ ਸੰਭਾਲ।
ਰਾਜ਼ ਕਲਮਾਂ ਹੀ ਕਰਦੀਆਂ,
ਬੰਦੂਕਾਂ ਕਰਨ ਕੰਗਾਲ।
ਕਲਮ ਲਿਖੇ ਵਿੱਚ ਕਿਤਾਬ ਦੇ,
ਗਿਆਨ ਬੇ ਮਸਾਲ।
ਪੜ੍ਹ ਅਕਲਾਂ ਨੇ ਆ ਜਾਂਦੀਆਂ,
ਹੱਥੀਂ ਬੰਦੂਕ ਲੱਗੇ ਮਜਾਲ।
ਜਦ ਅੰਦਰ ਚਾਨਣ ਹੋ ਗਿਆ,
ਲੱਗ ਜਾਣੀ ਫੇਰ ਜੰਗਾਲ।
ਮਨੁੱਖ ਕਿਉਂ ਨੀਂ ਇਹ ਸਮਝਦਾ,
ਸ਼ੈਤਾਨਾਂ ਦੀ ਚਾਲ।
ਮਰਦੀ ਦੋਵੇਂ ਪਾਸੇ ਮਨੁੱਖਤਾ,
ਖ਼ੰਜਰ, ਬੰਦੂਕਾਂ ਨਾਲ।
ਰਹਿਬਰ ਸਾਡੇ ਪਏ ਆਖਦੇ,
ਸਭੇ ਨੇ ਸਾਂਝੀਵਾਲ।
ਤਿਆਗੋ ਤੁਸੀਂ ਮਾੜੀ ਸੋਚ ਨੂੰ,
ਬਦਲ ਲਓ ਖ਼ਿਆਲ।
ਪੱਤੋ, ਮੁੜ ਪਓ ਘਰ ਆਪਣੇ,
ਰਹੇ ਕਿਉਂ ਜ਼ਿੰਦਾਂ ਗਾਲ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly
जवाब देंसभी को जवाब देंफ़ॉरवर्ड करें
|