…..ਪੀਰਾਂ ਦਾ ਓ ਪੀਰ

(ਸਮਾਜ ਵੀਕਲੀ)

ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ
ਮੇਰਾ ਬਾਜਾਂ ਵਾਲਾ ਸ਼ਹਿਨਸਾਹ ਮੇਰੇ ਪੀਰਾਂ ਦਾ ਓ ਪੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਮੇਰੇ ਕਲਗੀਆਂ ਵਾਲੇ ਨੇ ਪੂਰਾ ਸਰਬੰਸ ਵਾਰਿਆ ਏ
ਜਬਰ ਦਾ ਸਾਹਮਣਾ ਕੀਤਾ ਤੇ ਖੁਦ ਜੁਲਮ ਸਹਾਰਿਆ ਏ
ਏਦਾਂ ਰੱਤ ਵਹਾਈ ਗਈ ਜਿਉ ਵਗਦਾ ਹੋਵੇ ਪਿਆ ਨੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਨੌਂ ਸਾਲ ਦੀ ਉਮਰ ਚ ਤੁਸਾਂ ਨੇਂ ਪਿਤਾ ਸ਼ਹੀਦ ਕਰਵਾਏ
ਤੇ ਕਸ਼ਮੀਰੀ ਪੰਡਤਾਂ ਦੇ ਜੰਜੂ ਲਹਿੰਦੇ ਲਹਿੰਦੇ ਬਚਾਏ
ਖੁਦ ਰਾਜਾ ਮੇਰਾ ਗੋਬਿੰਦ ਤੇ ਖੁਦ ਹੀ ਰਿਹਾ ਵਜੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਮੇਰੇ ਸੱਚੇ ਪਾਤਸਾਹ ਤੂੰ ਤਾਂ ਤਾਰਿਆਂ ਦੇ ਵਿੱਚ ਚੰਨ
ਤੈਨੂੰ  ਅਰਪਿਤ ਮੇਰਾ ਰੋਮ ਰੋਮ ਰੂਹ ਮੇਰੀ ਤੇ ਧੰਨ
ਉਸਦਾ ਕੋਈ ਨੀ ਸਾਨੀ ਹੋ ਸਕਦਾ ਹੈ ਤੇਰੀ ਜੋ ਤਾਸੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਵਲੀ ਹੋਵੇਗਾ ਕੈਸਾ ਓ ਜਿਸ ਵਾਰ ਦਿੱਤਾ ਪਰਿਵਾਰ
ਟੋਡਰ ਮੱਲ ਅਰਬਾਂ ਵਿੱਚ ਸੀ ਲਾਲਾਂ ਦਾ ਕੀਤਾ ਸਸਕਾਰ
ਜਿਸਦੇ ਚਾਰੇ ਲਾਲ ਨਈ ਸਾਰੇ ਸਿੰਘ ਸਨ ਜਾਗੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਮਿਆਨ ਚੋਂ ਕੱਢ ਕਿਰਪਾਨ ਨੂੰ ਮੰਗ ਲਏ ਗੁਰਾਂ ਨੇ ਸੀਸ
ਤਲੀਆਂ ਤੇ ਧਰ ਸੀਸ ਨੂੰ ਯੋਧੇ ਨਿਕਲੇ ਭੀੜ ਚੋਂ ਰੀਸੋ ਰੀਸ
ਗੁਰਾਂ ਦੇ ਚਰਨੀ ਜਾਨ ਪਰੋਸਤੀ ਵਿੱਚੋਂ ਮੌਤ ਨੂੰ ਚੀਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ!

ਲਾਲ ਦੋ ਖਾ ਗੀ ਗੜੀ ਚਮਕੌਰ ਦੀ ਤੇ ਦੋ ਸਰਹੰਦ ਦੀ ਦੀਵਾਰ
ਅਮਨ ਕੰਧਾਂ ਗੜੀਆਂ ਡੋਲੀਆਂ ਪਰ ਡੋਲੇ ਨਾ ਕਰਤਾਰ
ਪੰਥ ਦੀ ਬਣਕੇ ਆਪ ਮਲਾਹ ਤੂੰ ਪਾਰ ਕੀਤੀ ਪਤਵਾਰ
ਜੀਹਦੇ ਹੇਠ ਨੀਲਾ ਘੋੜਾ ਤੇ ਸੋਹੰਦਾ ਹੱਥ ਵਿੱਚ ਤੀਰ
ਮੇਰਾ ਬਾਜਾਂ ਵਾਲਾ ਸ਼ਹਿਨਸਾਹ ਮੇਰੇ ਪੀਰਾਂ ਦਾ ਓ ਪੀਰ!

ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ 

Previous articleਚਿੜੀਆਂ ਤੋਂ ਜਿਸ ਨੇ——-
Next articleਚੁੱਪ ਕਮਜ਼ੋਰੀ ਨਹੀਂ ਹੁੰਦੀ