ਪੀਸ ਆਨ ਅਰਥ ਸੰਸਥਾ ਵੱਲੋਂ “ ਘੱਟ ਗਿਣਤੀ ਸਮੱਸਿਆਵਾਂ , ਅਹਿੰਸਾ , ਬੇਲੋੜੇ ਜੰਗ ਅਤੇ ਭੁੱਖ ਮਰੀ ,ਧਰਮਾਂ ਦਾ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ “ ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ 7 ਸਤੰਬਰ ਨੂੰ ਮਿਸੀਸਾਗਾ ਵਿਖੇ ਹੋਏਗਾ

(ਸਮਾਜ ਵੀਕਲੀ) ਆਪ ਸੱਭ ਨਾਲ ਇਹ ਖ਼ੁਸ਼ੀ ਸਾਂਝੀ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੀਸ ਆਨ ਅਰਥ ਸੰਸਥਾ ਵੱਲੋਂ ਸ਼ਨੀਵਾਰ ਨੂੰ ਬਾਦ ਦੁਪਿਹਰ 3 ਵਜੇ “ ਘੱਟ ਗਿਣਤੀ ਸਮੱਸਿਆਵਾਂ , ਅਹਿੰਸਾ , ਬੇਲੋੜੇ ਜੰਗ ਅਤੇ ਭੁੱਖ ਮਰੀ , ਧਰਮਾਂ ਦਾ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ “ ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ 7 ਸਤੰਬਰ ਨੂੰ “ਸਤੀਕਾਰ ਬੈਂਕੁਟ ਹਾਲ ਮਿਸੀਸਾਗਾ “ ਵਿਖੇ ਹੋਏਗਾ । ਇਸ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਵਿਦਵਾਨ ਪਹੁੰਚ ਚੁੱਕੇ ਹਨ ਤੇ ਪਹੁੰਚ ਵੀ ਰਹੇ ਹਨ , ਜੋ ਇਹਨਾਂ ਵਿਸ਼ਿਆਂ ਉੱਪਰ ਆਪਣੇ ਖੋਜ ਪੱਤਰ ਪੜ੍ਹਣਗੇ । ਇਸ ਕਾਨਫ਼ਰੰਸ ਵਿੱਚ ਮਹਾਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ।ਆਪ ਸੱਭ ਨੂੰ ਇਸ ਕਾਨਫ਼ਰੰਸ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਨਿੱਘਾ ਸੱਦਾ ਹੈ ਜੀ । ਡਾ : ਸੋਲਮਨ ਨਾਜ਼ ਨੇ ਰਮਿੰਦਰ ਵਾਲੀਆ ਨੂੰ ਇਸ ਕਾਨਫ਼ਰੰਸ ਦੀ ਡਾਇਰੈਕਟਰ ਨਾਮਜ਼ਦ ਕੀਤਾ ਹੈ । ਇਹ ਸਾਰੀ ਜਾਣਕਾਰੀ ਪੀਸ ਆਨ ਅਰਥ ਦੇ ਪ੍ਰਧਾਨ ਡਾ : ਸੋਲਮਨ ਨਾਜ਼ ਨੇ ਡਾਇਰੈਕਟਰ ਰਮਿੰਦਰ ਵਾਲੀਆ ਨਾਲ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਡਾਇਰੈਕਟਰ
ਪੀਸ ਆਨ ਅਰਥ ਸੰਸਥਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਹਰਮੀਨ ਬਣੀ ਤੀਆਂ ਦੀ ਰਾਣੀ
Next articleਆਜ਼ਾਦੀ