HOME ਮਾਨਸਿਕ ਸਕੂਨ – ਬਹੁਤ ਕੀਮਤੀ ਹੈ ਤੁਹਾਡਾ ਮਾਨਸਿਕ ਸਕੂਨ

ਮਾਨਸਿਕ ਸਕੂਨ – ਬਹੁਤ ਕੀਮਤੀ ਹੈ ਤੁਹਾਡਾ ਮਾਨਸਿਕ ਸਕੂਨ

1
ਗੁਰਮੀਤ ਕੌਰ ਕਾਹਲੋ 
   (ਸਮਾਜ ਵੀਕਲੀ)   ਕਈ ਵਾਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਿਸੇ ਇਨਸਾਨ ਨਾਲ ਇਨਾ ਕੁ ਦਿਲੋਂ ਜੁੜ ਜਾਂਦਾ ਹੈ ਕਿ ਉਸਨੂੰ ਖੋਣ ਦਾ ਡਰ ਉਸ ਨੂੰ ਮਾਨਸਿਕ ਰੋਗੀ ਕਰ ਜਾਂਦਾ ਹੈ। ਕਈ ਵਾਰ ਤਾਂ ਇਨਸਾਨ ਅੰਦਰੋਂ ਇੰਨਾ ਟੁੱਟ ਜਾਂਦਾ ਹੈ ਕਿ ਉਸਨੂੰ ਆਪਣਾ ਆਪ ਭੁੱਲ ਜਾਂਦਾ ਹੈ। ਜਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਇਨਸਾਨ ਨਾਲ ਜਿਸ ਨਾਲ ਉਹ ਦਿਲੋਂ ਮੋਹ ਕਰਦਾ ਹੈ ਉਸ ਨੂੰ ਮਾਨਸਿਕ ਤੌਰ ਤੇ ਦੁਖੀ ਕਰਦਾ ਰਹਿੰਦਾ ਹੈ, ਤੇ ਉਸ ਦੀਆਂ ਸਭ ਗੱਲਾਂ ਨੂੰ ਅਣਦੇਖਿਆਂ ਕਰ ਦਿੰਦਾਂ ਹੈ ਸਿਰਫ ਉਸਦੇ ਨਾਲ ਰਹਿਣ ਲਈ, ਹੌਲੀ ਹੌਲੀ ਉਹ ਆਪਣੀਆਂ ਤਕਲੀਫਾਂ ਨੂੰ ਆਪਣੇ ਅੰਦਰ ਦੱਬ ਲੈਂਦਾ ਹੈ, ਜੋ ਉਸਨੂੰ ਅੰਦਰੋਂ ਉਦਾਸ ਕਰ ਦਿੰਦੀਆਂ ਹਨ, ਉਹ ਆਪਣੀ ਮਾਨਸਿਕ ਪੀੜ ਕਿਸੇ ਨਾਲ ਸਾਂਝੀ ਨਹੀਂ ਕਰਦਾ, ਤੇ ਅੰਦਰੋਂ ਅੰਦਰੀ ਝੁਰਦਾ ਰਹਿੰਦਾ, ਇਹ ਅੰਦਰੂਨੀ ਖਿਲਾਅ ਇਕ ਦਿਨ ਉਸਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੰਦਾ ਹੈ, ਸਾਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਮਾਨਸਿਕ ਸਕੂਨ ਤੋਂ ਕੀਮਤੀ ਕੁਝ ਵੀ ਨਹੀਂ, ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਸਾਡਾ ਮਾਨਸਿਕ ਸਕੂਨ ਖੋ ਰਿਹਾ ਹੈ ਤਾਂ ਆਪਣੇ ਆਪ ਨੂੰ ਉਸ ਕੋਲੋਂ ਦੂਰ ਕਰ ਲਵੋ, ਜੇਕਰ ਤੁਸੀਂ ਕਿਸੇ ਅਜਿਹੇ ਰਿਸ਼ਤੇ ਵਿੱਚ ਬੱਝ ਚੁੱਕੇ ਹੋ, ਕਿ ਸਰੀਰਕ ਤੌਰ ਤੇ ਉਸ ਤੋਂ ਵੱਖ ਨਹੀਂ ਹੋ ਸਕਦੇ ਤਾਂ ਮਾਨਸਿਕ ਤੌਰ ਤੇ ਉਸਨੂੰ ਆਪਣੇ ਆਪ ਤੋਂ ਵੱਖ ਕਰ ਦੇਵੋ, ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਸਿਹਤ ਦਾ ਖਾਸ ਧਿਆਨ ਰੱਖੋ ਤੇ ਆਪਣੀ ਮਾਨਸਿਕ ਸਿਹਤ ਦਾ ਉਸ ਤੋਂ ਵੀ ਵੱਧ ਖਿਆਲ ਰੱਖੋ, ਕਿਉਂਕਿ ਇੱਕ ਤੰਦਰੁਸਤ ਮਨ ਹੀ ਤੁਹਾਡਾ ਸਰੀਰ ਤੰਦਰੁਸਤ ਰੱਖ ਸਕਦਾ ਹੈ। ਬਿਨਾਂ ਵਜਹਾ ਵੀ ਖੁਸ਼ ਹੋ ਜਾਇਆ ਕਰੋ, ਬਿਨਾਂ ਵਜਹਾ ਵੀ ਹੱਸਿਆ ਕਰੋ, ਜੇ ਕਦੇ ਲੱਗੇ ਕਿ ਉਦਾਸੀ ਤੁਹਾਡੇ ਮਨ ਤੇ ਭਾਰੂ ਹੋ ਰਹੀ ਹੈ ਤਾਂ ਆਪਣੇ ਆਪ ਨੂੰ ਇਕਾਂਤ ਵਿੱਚ ਲੈ ਜਾਓ ਤੇ ਰੁੱਖਾਂ ਨੂੰ ਵੇਖੋ, ਉਹਨਾਂ ਦੇ ਪੱਤਿਆਂ ਨੂੰ ਵੇਖੋ, ਕੁਦਰਤ ਨੂੰ ਵੇਖੋ, ਉਡਦੇ ਪੰਛੀਆਂ ਨੂੰ ਵੇਖੋ, ਅਸਮਾਨ ਤੇ ਰੰਗਾਂ ਨੂੰ ਵੇਖੋ, ਤੁਹਾਨੂੰ ਅਜਿਹਾ ਬਹੁਤ ਕੁਝ ਲੱਭ ਜਾਵੇਗਾ ਜੋ ਤੁਹਾਨੂੰ ਮਾਨਸਿਕ ਸਕੂਨ ਦੇਵੇਗਾ, ਖਿੜਦੇ ਫੁੱਲਾਂ ਨੂੰ ਵੇਖ ਕੇ ਉਸ ਦੀ ਖੁਸ਼ਬੂ ਨੂੰ ਮਹਿਸੂਸ ਕਰਿਆ ਕਰੋ, ਕਦੇ ਕਦੇ ਹਲਕੀ ਬਾਰਿਸ਼ ਦੀਆਂ ਬੂੰਦਾਂ ਨੂੰ ਆਪਣੇ ਆਪ ਤੇ ਪੈਣ ਦਿਆ ਕਰੋ ਤੇ ਉਸਦੀ ਠੰਡਕ ਨੂੰ ਮਹਿਸੂਸ ਕਰਿਆ ਕਰੋ ਇਹ ਕੁਦਰਤੀ ਨਜ਼ਾਰੇ ਵੇਖ ਕੇ ਤੁਸੀਂ ਰੂਹ ਤੋਂ ਰੱਜ ਜਾਵੋਗੇ ਤੇ ਫਿਰ ਤੁਹਾਡਾ ਮਨ ਖਿੜ ਜਾਵੇਗਾ ਤੇ ਤੁਸੀਂ ਇੱਕ ਚੜਦੀ ਕਲਾ ਵਾਲੀ ਹਸਤੀ ਬਣ ਜਾਓਗੇ।  ਖੁਸ਼ ਰਹੋ ਜਿੰਦਗੀ ਜਿਉਣ ਲਈ ਮਿਲੀ ਆ ਇਸ ਨੂੰ ਜੀਉ।
ਗੁਰਮੀਤ ਕੌਰ ਕਾਹਲੋ ਸੰਗਰੂਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਦੀ ਘਟਦੀ ਸਾਖ਼ ਤੇ ਆਪਣੇ ਹੀ ਜਾਲ ਵਿਚ ਫਸਣ ਵਾਲੀ ਕੂਟਨੀਤੀ
Next articleਦ ਨੋਰਵੁੱਡ ਸਕੂਲ ਚਾਹਲ ਵਿਖੇ ਨਵੇਂ ਬਣੇ ਸਵਿਮਿੰਗ ਪੂਲ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਨੇ ਕੀਤਾ