HOME ਦ ਨੋਰਵੁੱਡ ਸਕੂਲ ਚਾਹਲ ਵਿਖੇ ਨਵੇਂ ਬਣੇ ਸਵਿਮਿੰਗ ਪੂਲ ਦਾ ਉਦਘਾਟਨ ਡਿਪਟੀ...

ਦ ਨੋਰਵੁੱਡ ਸਕੂਲ ਚਾਹਲ ਵਿਖੇ ਨਵੇਂ ਬਣੇ ਸਵਿਮਿੰਗ ਪੂਲ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਨੇ ਕੀਤਾ

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਦ ਨੋਰਵੁੱਡ ਸਕੂਲ, ਚਾਹਲ ਵਿਖੇ ਅੱਜ ਨਵੇਂ ਬਣੇ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ  ਗੁਲਪ੍ਰੀਤ ਸਿੰਘ ਔਲਖ, ਆਈ.ਏ.ਐੱਸ (ਡੀ.ਸੀ. ਸ.ਭ.ਸ ਨਗਰ) ਨੇ ਰੀਬਨ ਕੱਟ ਕੇ ਇਸਦਾ ਉਦਘਾਟਨ ਕੀਤਾ। ਉਨਾਂ ਦੇ ਨਾਲ ਜਿਲ੍ਹਾਂ ਪਲਾਨਿੰਗ ਬੋਰਡ ਦੇ ਚੇਅਰਮੈਨ  ਸਤਨਾਮ ਚੇਚੀ ਜਲਾਲਪੁਰ , ਡੀ.ਐੱਸ.ਪੀ ਬਲਾਚੌਰ  ਹੇਮੰਤ ਮਲਹੋਤਰਾ  ਅਤੇ ਐੱਸ.ਐੱਚ.ਓ ਅਭਿਸ਼ੇਕ ਸ਼ਰਮਾ ਕਾਠਗੜ੍ਹ ਵੀ ਹਾਜ਼ਰ ਸਨ। ਡੀ ਸੀ ਸਾਹਿਬ ਨੇ ਸਕੂਲ   ਕਿਹਾ ਕਿ ਦ ਨੋਰਵੁੱਡ ਸਕੂਲ ਨੈ ਬਹੁਤ ਹੀ ਘੱਟ ਸਮੇਂ ਵਿੱਚ  ਬਹੁਤ ਵਿਕਾਸ ਅਤੇ ਤਰੱਕੀ ਕੀਤੀ ਹੈ ਤੇ ਸਕੂਲ ਦਾ ਇੰਨਫਰਾਸਟਰਕਚਰ ਵੀ ਬਹੁਤ ਹੀ ਉੱਚ ਪੱਧਰ ਦਾ ਹੈ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਖੇਡ ਨੂੰ ਜਿਲ੍ਹਾਂ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਖੇਡ ਸਕਦੇ ਹਨ ਤੇ ਬਹੁਤ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ। ਉਹਨਾ ਨੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਕਾਮਨਾਵਾਂ ਦਿੱਤੀਆਂ। ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਵੀਮਿੰਗ ਦੀ ਟਰੇਨਿੰਗ ਲਈ ਸਪੈਸ਼ਲ ਕੋਚਿਸ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ  ਮੋਹਿਤ ਕੁਮਾਰ, ਡਾਇਰੈਕਟਰ ਸ੍ਰੀਮਤੀ ਪੂਜਾ ਚੌਧਰੀ, ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵਿੰਦਰ ਸਿੰਘ ਭਨੌਟ ਅਤੇ ਸਕੂਲ ਸਟਾਫ ਮੈਂਬਰਾਂ ਨੇ ਮੁੱਖ ਮਹਿਮਾਨ ਜੀ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਗਵਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਨਸਿਕ ਸਕੂਨ – ਬਹੁਤ ਕੀਮਤੀ ਹੈ ਤੁਹਾਡਾ ਮਾਨਸਿਕ ਸਕੂਨ
Next articleਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ, ਇੱਕ ਸਕੂਲੀ ਬੱਸ ਦਾ ਕਟਿਆ ਚਲਾਨ