(ਸਮਾਜ ਵੀਕਲੀ)
ਤੇਰੇ ਸਾਹਮਣੇ ਬੈਠ ਕੇ ਲਿਖਣਾ ਹਾਲ ਏ ਦਿਲ ਦਾ।
ਤੈਨੂੰ ਵੇਖਿਆ ਬਗੈਰ ਸਕੂਨ ਕਿਧਰੇ ਨਈ ਮਿਲ਼ਦਾ।
ਤੇਰੇ ਸਾਹਮਣੇ………
ਜੇ ਕਿਤੇ ਹੋ ਗਈ ਗੁਸਤਾਖ਼ੀ ਤੇ ਮੂੰਹੋਂ ਬੋਲ ਸਹੀ,
ਏ ਮੁਰਝਾਇਆ ਮੁਰਝਾਇਆ ਗੁਲਦਸਤਾ ਕਿਉਂ ਨੀ ਖਿਲਦਾ।
ਤੈਨੂੰ ਵੇਖਿਆ ਬਗੈਰ ਸਕੂਨ ਕਿਧਰੇ ਨਈ ਮਿਲ਼ਦਾ।
ਤੇਰੇ ਸਾਹਮਣੇ………
ਕੀ ਕਹਾਂ ਕਿੱਦਾਂ ਕਹਾਂ ਤੂੰ ਹੀ ਦੱਸ ਦੇ ਮੈਨੂੰ,
ਏਹ ਵਕ਼ਤ ਬੀਤਦਾ ਨਹੀਂ ਸੱਜਣਾ ਮੁਸ਼ਕਿਲ ਦਾ।
ਤੈਨੂੰ ਵੇਖਿਆ ਬਗੈਰ ਸਕੂਨ ਕਿਧਰੇ ਨਈ ਮਿਲ਼ਦਾ।
ਤੇਰੇ ਸਾਹਮਣੇ………
ਉਹ ਚੰਗਾ ਸੀ ਜਾਂ ਮਾੜਾ ਏ ਤਾਂ ਰੱਬ ਜਾਣੇ,
ਪਰ ਮਾਣ ਸੀ ਤੂੰ ਸਾਡੀ ਹਰ ਇਕ ਮਹਿਫ਼ਿਲ ਦਾ।
ਤੈਨੂੰ ਵੇਖਿਆ ਬਗੈਰ ਸਕੂਨ ਕਿਧਰੇ ਨਈ ਮਿਲ਼ਦਾ।
ਤੇਰੇ ਸਾਹਮਣੇ………
ਹਾਂ ਸਮਝਾਂ ਜਾਂ ਨਾ ਕੀ ਸਮਝਾਂ ਨਰਿੰਦਰ ਲੜੋਈ,
ਤੇਰਾ ਜਦ ਵੀ ਸਿਰ ਵੇਖਕੇ ਮੇਰੇ ਵੱਲ ਹਿਲਦਾ।
ਤੈਨੂੰ ਵੇਖਿਆ ਬਗੈਰ ਸਕੂਨ ਕਿਧਰੇ ਨਈ ਮਿਲ਼ਦਾ।
ਤੇਰੇ ਸਾਹਮਣੇ………
ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly