ਟਿੱਬਾ ਦੀ ਪਵਨਪ੍ਰੀਤ ਕੌਰ ਰਤਨਪਾਲ ਨੇ ਕੈਨੇਡਾ ਵਿੱਚ ਸਰਕਾਰੀ ਆਈ ਟੀ ਅਫ਼ਸਰ ਬਣ ਕੇ ਇਲਾਕੇ ਦਾ ਮਾਣ ਵਧਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )  ਪੰਜਾਬੀਆਂ ਦੇ ਖੂਨ ਵਿੱਚ ਹੀ ਜਜ਼ਬਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਆਪਣੀ ਸਖ਼ਤ ਮਿਹਨਤ ਸਦਕਾ ਸਫਲਤਾ ਦੇ ਝੰਡੇ ਗੱਡੇਦੇ ਹਨ।ਅਜਿਹੀ ਹੀ ਇੱਕ ਮਿਸਾਲ ਪਿੰਡ ਟਿੱਬਾ ਦੀ ਜੰਮਪਲ ਸਵਰਗਵਾਸੀ ਗੁਰਮੇਲ ਸਿੰਘ ਲਾਲੇਕਿਆ਼ਂ ਦੀ ਪੋਤਰੀ ਅਤੇ ਇੰਟਰਨੈਸ਼ਨਲ ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ  ਅਤੇ ਹਰਵਿੰਦਰ ਕੌਰ ਦੀ ਸਪੁੱਤਰੀ ਪਵਨਪ੍ਰੀਤ ਕੌਰ ਰਤਨਪਾਲ ਨੇ ਕੈਨੇਡਾ ਵਿੱਚ ਵਿੱਚ ਸਖ਼ਤ ਮਿਹਨਤ ਕਰਦਿਆਂ ਉੱਚ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਹਾਈਡਰੋ ਬਿਜਲੀ ਵਿਭਾਗ ਵਿੱਚ ਆਈ ਟੀ ਅਫ਼ਸਰ ਦਾ ਗਜ਼ਟਿਡ ਅਹੁਦਾ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਵਨਪ੍ਰੀਤ ਕੌਰ ਰਤਨਪਾਲ ਨੇ ਬੀ ਟੈਕ ਆਨੰਦ ਇੰਜੀਨੀਅਰਿੰਗ ਕਾਲਜ ਕਪੂਰਥਲਾ ਅਤੇ ਐਮ ਟੈਕ ਦੀ ਪੜ੍ਹਾਈ ਉਂਟਾਰੀਓ ਯੂਨੀਵਰਸਿਟੀ ਕੈਨੇਡਾ ਤੋਂ ਪ੍ਰਾਪਤ ਕੀਤੀ। ਪਵਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਸਹੁਰਾ ਸੁਖਵਿੰਦਰ ਸਿੰਘ ਰਤਨਪਾਲ ਹਨੂੰਮਾਨਗੜ੍ਹ ਅਤੇ ਪਤੀ ਇੰਜਨੀਅਰ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਪਵਨਪ੍ਰੀਤ ਕੌਰ ਰਤਨਪਾਲ ਦੇ ਆਈ ਟੀ ਅਫ਼ਸਰ ਵਜੋਂ ਨਿਯੁਕਤ ਹੋਣ ਤੇ ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ,ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋ ਚਰਨ ਸਿੰਘ,ਸਟੇਟ ਵਾਰਡੀ ਰੋਸ਼ਨ ਖੈੜਾ, ਪ੍ਰੋਫੈਸਰ ਬਲਜੀਤ ਸਿੰਘ ਟਿੱਬਾ ,ਇੰਦਰਜੀਤ ਸਿੰਘ ਲਿਫਟਰ,ਕੋਚ ਸਰੂਪ ਸਿੰਘ ਥਿੰਦ ,ਲਿਫਟਰ ਗੁਰਦੇਵ ਸਿੰਘ ਖੇੜਾ ਦੋਨਾਂ,ਲੈਕਚਰਾਰ ਸਮੁੰਦ ਸਿੰਘ ,ਹਰਜਿੰਦਰ ਸਿੰਘ ਜਿੰਦੂ, ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਮਿੰਦਰ ਸਿੰਘ ਬੰਟੀ ,ਸਾਬਕਾ ਸਰਪੰਚ ਜਸਵਿੰਦਰ ਸਿੰਘ ਕੋਲੀਆਂਵਾਲ ,ਨਵਦੀਪ ਸਿੰਘ ਥਿੰਦ ਮਨਪ੍ਰੀਤ ਸਿੰਘ ਥਿੰਦ ਨਵਜੋਤ ਸਿੰਘ ਸੰਧੂ ਆਸਟਰੇਲੀਆ , ਕਰਨੈਲ ਸਿੰਘ ਤਲਵੰਡੀ ਪਾਈ, ਮਾਸਟਰ ਜਗਮੋਹਣ ਸਿੰਘ,ਰੋਬਿਨਪਰੀਤ ਸਿੰਘ ਆਸਟ੍ਰੇਲੀਆ ਆਦਿ ਨੇ ਪਰਿਵਾਰ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਮੀਤ ਕੌਰ ਨੇ ਜਿੱਤੇ 03 ਸੋਨੇ ਅਤੇ 02 ਚਾਂਦੀ ਦੇ ਤਮਗੇ
Next articleਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਇੰਗਲੈਂਡ ਚ “ਖਾਲਸਾ ਪੰਥ ਅਕੈਡਮੀ” ਦਾ ਉਦਘਾਟਨ