ਆਓ ਸ਼ੁੱਧ ਪੰਜਾਬੀ ਲਿਖਣਾ ਸਿੱਖੀਏ – 3

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਕਾੱਮੇ ਉੱਤੇ ਅੱਧਕ

ਤੁਸੀਂ ਅਕਸਰ ਅੰਗਰੇਜ਼ੀ–ਪੰਜਾਬੀ ਜਾਂ ਅੰਗਰੇਜ਼ੀ–ਹਿੰਦੀ ਦੀ ਡਿਕਸ਼ਨਰੀ ਵਿੱਚ ਕਈ ਸ਼ਬਦ ਅਜਿਹੇ ਵੇਖੇ ਹੋਣਗੇ ਜਿਨ੍ਹਾਂ ਵਿੱਚ ਕਾੱਮਿਆਂ ਉੱਤੇ ਅੱਧਕ ਪਾਈ ਜਾਂਦੀ ਹੈ ਜਿਵੇਂ ਕਿ – ਕਾੱਫ਼ੀ, ਸਪਾੱਟ, ਡਾੱਟ ਆਦਿ।

ਕਾੱਮੇ ਉੱਤੇ ਅੱਧਕ ਇਸ ਲਈ ਪਾਈ ਜਾਂਦੀ ਹੈ ਤਾਂ ਕਿ ਉਸ ਸ਼ਬਦ ਦਾ ਸਹੀ ਉਚਾਰਨ ਕੀਤਾ ਜਾ ਸਕੇ। ਅੰਗਰੇਜ਼ੀ ਦੇ ਅਜਿਹੇ ਸ਼ਬਦ ਜਿਨ੍ਹਾਂ ਦਾ ਉਚਾਰਨ ‘ਹੋੜੇ’ ਅਤੇ ‘ਕਨੌੜੇ’ ਦੇ ਵਿਚਕਾਰ ਦਾ ਹੁੰਦਾ ਹੈ ਜਾਂ ਉਚਾਰਨ ‘ਕੰਨੇ’ ਅਤੇ ‘ਕਨੌੜੇ’ ਦੇ ਵਿਚਕਾਰ ਹੁੰਦਾ ਹੈ, ਉੱਥੇ ਇਹ ਕਾੱਮੇ ਉੱਤੇ ਅੱਧਕ ਵਰਤੀ ਜਾਂਦੀ ਹੈ।

ਇਹ ਸ਼ਬਦ ਸਦਾ ਹੀ ਤਤਸਮ ਰੂਪ ਵਿੱਚ ਹੀ ਹੁੰਦੇ ਹਨ।

ਹੁਣ ਜਿਵੇਂ Coffe, Spot, Dot ਸ਼ਬਦ ਹਨ। ਜਦੋਂ ਇਨ੍ਹਾਂ ਨੂੰ ਗੁਰਮੁਖੀ ਲਿਪੀ ਵਿੱਚ ਲਿਖਣਾ ਹੋਵੇ ਤੇ ਇਨ੍ਹਾਂ ਦਾ ਸਹੀ ਉਚਾਰਨ ਕਾਇਮ ਰੱਖਣਾ ਹੋਵੇ ਤਾਂ ਇਨ੍ਹਾਂ ਨੂੰ ਲਿਖਣ ਲੱਗਿਆਂ ਸਾਨੂੰ ਕਾੱਮੇ ਉੱਤੇ ਅੱਧਕ ਪਾਉਣੀ ਪਵੇਗੀ।

ਜਿਵੇਂ ਕਿ – ਕੋਫ਼ੀ ਅਤੇ ਕੌਫ਼ੀ ਸਹੀ ਉਚਾਰਨ ਨਹੀਂ ਹੈ, ਕਾੱਫ਼ੀ ਸਹੀ ਹੈ। (ਬੋਲ ਕੇ ਵੇਖੋ)

ਇਵੇਂ ਹੀ – ਸਪੋਟ ਜਾਂ ਸਪੌਟ ਸਹੀ ਨਹੀਂ, ਸਪਾੱਟ ਹੀ ਸਹੀ ਹੈ। (ਬੋਲ ਕੇ ਵੇਖੋ)

ਉਂਝ ਇਹ ਸ਼ਬਦ ਲਿਖਤ ਵਿੱਚ ਨਹੀਂ ਵਰਤੇ ਜਾਂਦੇ। ਖ਼ਾਸ ਤੌਰ ‘ਤੇ ਹੁਣ ਮੋਬਾਇਲ ਟਾਈਪਿੰਗ ਦੌਰਾਨ ਦਾ ਇਨ੍ਹਾਂ ਨੂੰ ਲਿਖਣਾ ਬਹੁਤ ਹੀ ਔਖੇਰਾ ਹੈ। ਮੈਂ ਸਿਰਫ਼ ਉਚਾਰਨ ਦੇ ਨਜ਼ਰੀਏ ਤੋਂ ਹੀ ਇਨ੍ਹਾਂ ਸ਼ਬਦਾਂ ਨਾਲ਼ ਜਾਣ–ਪਛਾਣ ਕਰਵਾਈ ਹੈ।

(ਹੁਣ ਜਿਵੇਂ ਮੈਂ (‘) ਕਾੱਮੇ ਉੱਤੇ ਅੱਧਕ ਪਾ ਦਿੱਤੀ ਹੈ। ਕਿਉਂਕਿ ਮੈਨੂੰ ਇਹਦਾ ਉਚਾਰਨ ਨਾ ‘ਕਾਮਾ’ ਲਗਦਾ ਹੈ, ਨਾ ਕੋਮਾ ਤੇ ਨਾ ਹੀ ਕੌਮਾ…… ਬੋਲ ਕੇ ਵੇਖੋ)

ਸ਼ੁਕਰਾਨਾ
ਡਾ. ਸਵਾਮੀ ਸਰਬਜੀਤ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਮਾਰਾ ਪੰਜਾਬ
Next articleਆਓ ਸ਼ੁੱਧ ਪੰਜਾਬੀ ਲਿਖਣਾ ਸਿੱਖੀਏ– 1