ਲੁਧਿਆਣਾ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪਿਛਲੇ ਹਫ਼ਤੇ ਦੌਰਾਨ ਲਵਲੀ ਯੂਨੀਵਰਸਿਟੀ (ਜਲੰਧਰ) ਅਤੇ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਹੋਈਆਂ ਸੂਬਾ-ਪੱਧਰੀ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਵੱਖੋ-ਵੱਖ ਜਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿੱਥੇ ਲੁਧਿਆਣਾ ਜਿਲ੍ਹੇ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ ਹਰਮੀਤ ਕੌਰ ਸੁਪਤਨੀ ਦਵਿੰਦਰ ਸਿੰਘ ਨੇ 05 ਤਮਗੇ ਜਿੱਤੇ। ਉਨ੍ਹਾਂ 12 ਫਰਵਰੀ ਨੂੰ ਫਰੀਦਕੋਟ ਵਿਖੇ ਬਾਬਾ ਫਰੀਦ ਮਾਸਟਰ ਅਥਲੈਟਿਕਸ ਕਲੱਬ ਵੱਲੋਂ ਕਰਵਾਈਆਂ ਪਹਿਲੀਆਂ ਮਾਸਟਰ ਖੇਡਾਂ ਵਿੱਚ ਸ਼ਾਟ-ਪੁੱਟ ਅਤੇ ਡਿਸਕਸ ਥ੍ਰੋਅ ‘ਚ ਪਹਿਲੇ ਸਥਾਨਾਂ ‘ਤੇ ਰਹਿੰਦਿਆਂ 02 ਸੋਨ ਤਮਗੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਲਵਲੀ ਯੂਨੀਵਰਸਿਟੀ ਵਿਖੇ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵੱਲੋਂ ਕਰਵਾਈਆਂ 07ਵੀਆਂ ਮਾਸਟਰ ਖੇਡਾਂ ਵਿੱਚ ਡਿਸਕਸ ਥ੍ਰੋਅ ਵਿੱਚ ਪਹਿਲਾ ਸਥਾਨ ਮੱਲਦਿਆਂ 01 ਸੋਨ ਤਮਗਾ ਅਤੇ ਸ਼ਾਟ-ਪੁੱਟ ਤੇ ਜੈਵਲਿਨ ਥ੍ਰੋਅ ਵਿੱਚ ਦੂਸਰੇ ਸਥਾਨਾਂ ‘ਤੇ ਰਹਿੰਦਿਆਂ 02 ਚਾਂਦੀ ਦੇ ਤਮਗੇ ਜਿੱਤੇ। ਜਿਕਰਯੋਗ ਹੈ ਕਿ ਹਰਮੀਤ ਕੌਰ ਪਹਿਲਾਂ ਵੀ ਅਲੱਗ-ਅਲੱਗ ਖੇਡਾਂ ਵਿੱਚ ਦਰਜਣਾਂ ਹੀ ਤਮਗੇ ਜਿੱਤ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



