HOME ਪੀ.ਏ.ਯੂ. ਲੁਧਿਆਣਾ ਦਾ ਦੋ ਰੋਜ਼ਾ ਕਿਸਾਨ ਮੇਲਾ 20 ਅਤੇ 21 ਮਾਰਚ ਨੂੰ...

ਪੀ.ਏ.ਯੂ. ਲੁਧਿਆਣਾ ਦਾ ਦੋ ਰੋਜ਼ਾ ਕਿਸਾਨ ਮੇਲਾ 20 ਅਤੇ 21 ਮਾਰਚ ਨੂੰ : ਬਰਾੜ

2

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਦੇ ਸੱਭਿਆਚਾਰ ਵਿੱਚ ਕਿਸਾਨ ਮੇਲਿਆਂ ਦਾ ਮਹੱਤਵਪੂਰਨ ਯੋਗਦਾਨ ਹੈ। ਮੇਲੇ ਜਿੱਥੇ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਹਨ, ਉੱਥੇ ਦੂਜੇ ਪਾਸੇ ਕਈ ਤਰ੍ਹਾਂ ਦੀਆਂ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਵਧੀਆ ਜ਼ਰੀਆ ਹਨ । ਅੱਜ ਕੱਲ੍ਹ ਦੀ ਮਾਡਰਨ ਟੈਕਨੋਲੋਜੀ ਵਿੱਚ ਮੇਲੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਕਿਸਾਨ ਮੇਲਿਆਂ ਦਾ ਉਦੇਸ਼ ਨਵੀਆਂ ਖੇਤੀ ਤਕਨੀਕਾਂ ਅਪਣਾਉਣਾ, ਖਰਚ ਘਟਾਓ, ਪਾਣੀ ਬਚਾਓ, ਝਾੜ ਵਧਾਓ ਆਦਿ ਵਿਸ਼ਿਆਂ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ । ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਸਾਉਣੀ ਅਤੇ ਹਾੜੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਦੇ ਹਨ।  ਕਿਸਾਨ ਮੇਲੇ ਕਿਸਾਨਾਂ ਲਈ ਪ੍ਰੇਰਿਤ ਸ਼ਕਤੀ ਹਨ ਅਤੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਬਦਲਦੀਆਂ ਅਤੇ ਵਧਦੀਆਂ ਲੋੜਾਂ ਨਾਲ ਤਾਲਮੇਲ ਰੱਖਣ ਲਈ ਯਤਨਸ਼ੀਲ ਹਨ। ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਲੁਧਿਆਣਾ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 20, 21 ਮਾਰਚ ਨੂੰ ਦੋ ਰੋਜ਼ਾ ਕਿਸਾਨ ਮੇਲਾ ਲੁਧਿਆਣਾ ਵਿਖੇ ਲੱਗ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸਾਨ ਭਰਾ ਕਿਸਾਨ ਮੇਲਿਆਂ ਵਿੱਚ ਭਾਗ ਲੈ ਕੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਹਾਸਿਲ ਕਰਕੇ ਚੰਗੀ ਖੇਤੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਮੌਕੇ ਬਾਸਮਤੀ  ਨਵੀਆਂ ਕਿਸਮਾਂ ਪੀ ਬੀ 1509, ਪੀ ਬੀ 1692, ਪੀ ਬੀ 1847 ਸੁਪਰਫਾਈਨ , ਪੀ ਬੀ 1121 ਪੀ ਬੀ 1885 ਅਤੇ ਮੁਛਲ ਪੀ ਬੀ 6(1401)  ਅਤੇ ਪੀ.ਏ.ਯੂ. ਲੁਧਿਆਣਾ ਵੱਲੋਂ ਪਾਸ ਝੋਨੇ ਦੀਆਂ ਕਿਸਮਾਂ ਪੀ ਆਰ 126 , ਪੀ ਆਰ 122, ਪੀ ਆਰ 131, ਕਿਸਮਾਂ ਉਪਲਬਧ ਹੋਣਗੀਆਂ । ਉਹਨਾਂ  ਦੱਸਿਆ ਇਸ ਤੋਂ ਇਲਾਵਾ ਹੋਰ ਫਸਲਾਂ ਮੂੰਗੀ ਐਮ ਐਚ 421, ਐਸ ਐਮ ਐਲ 1827, ਮਾਂਹ 1008 ਚਾਰੇ ਦੀਆਂ ਕਿਸਮਾਂ ਮੱਕੀ ਜੇ 1006, ਬਾਜਰੇ, ਗਿੰਨੀ ਘਾਹ 518, ਹਾਈਬ੍ਰਿਡ ਚਰੀਆ ਅਤੇ ਹਾਈਬ੍ਰਿਡ ਸਬਜ਼ੀਆਂ ਦੇ ਬੀਜ ਅਤੇ ਪਨੀਰੀਆਂ ਉਪਲਬਧ ਹੋਣਗੇ। ਇਹਨਾਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫਾ ਲੈ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਵਿੱਚ ਸ੍ਰ: ਬਾਜਵਾ ਵੱਲੋਂ ਪੰਜਾਬੀਆਂ ਦੀਆਂ ਹੱਕੀ ਮੰਗਾਂ ਲਈ ਲਏ ਸਟੈਂਡ ਦੀ ਸਰਾਹਨਾ ਕੀਤੀ ਅਤੇ ‘ਆਪ’ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨ ‘ਤੇ ਕਾਂਗਰਸੀ ਨੇਤਾਵਾਂ ਨੇ ਤਸੱਲੀ ਪ੍ਰਗਟ ਕੀਤੀ
Next articleਅਲਬਰਟਾ ਚ ਗੋਲੀਬਾਰੀ ਦੀ ਘਟਨਾ ਦੌਰਾਨ 22 ਸਾਲਾ ਪੰਜਾਬੀ ਨੌਜਵਾਨ ਦੀ ਮੌਤ