ਬਾਵਾ ਨੇ ਸ੍ਰ: ਬਾਜਵਾ ਨੂੰ ਮਿਠਾਈ ਭੇਂਟ ਕਰਕੇ ਪਰਿਵਾਰਕ ਖ਼ੁਸ਼ੀਆਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅਖੀਰਲੇ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਪਹੁੰਚੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਬਰਨਾਲਾ, ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਫਿਲੌਰ, ਕਮਲ ਧਾਲੀਵਾਲ, ਸੀਨੀਅਰ ਨੇਤਾ ਪਰਮਜੀਤ ਘਵੱਦੀ ਨੇ ਮਿਲ ਕੇ ਸ੍ਰ: ਬਾਜਵਾ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੀਆਂ ਹੱਕੀ ਮੰਗਾਂ ਲਈ ਲਏ ਸਟੈਂਡ ਦੀ ਭਰਪੂਰ ਸਰਾਹਨਾ ਕੀਤੀ ਅਤੇ ‘ਆਪ’ ਸਰਕਾਰ ਦੇ ਨੇਤਾਵਾਂ ਦੇ ਝੂਠ ਦਾ ਪਰਦਾਫਾਸ਼ ਕਰਕੇ ਪੰਜਾਬ ਦੇ ਦੂਰਅੰਦੇਸ਼ ਸੋਚ ਦੇ ਮਾਲਕ ਲੋਕਾਂ ਸਾਹਮਣੇ ਸਚਾਈ, ਨਿਡਰਤਾ ਅਤੇ ਦਲੇਰੀ ਨਾਲ ਦਲੀਲਾਂ ਦੇ ਕੇ ਪੇਸ਼ ਕੀਤੀਆਂ ਜਿਸ ‘ਤੇ ਸਭ ਕਾਂਗਰਸੀ ਨੇਤਾਵਾਂ ਨੇ ਵਧਾਈ ਦਿੱਤੀ ਅਤੇ ਤਸੱਲੀ ਪ੍ਰਗਟ ਕੀਤੀ। ਇਸ ਸਮੇਂ ਸ੍ਰ: ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਝੂਠੇ ਵਾਅਦਿਆਂ ਲਾਰਿਆਂ, ਐਲਾਨਾਂ ਦੀ ਪੋਲ ਪੰਜਾਬ ਦੇ ਲੋਕਾਂ ਸਾਹਮਣੇ ਖੁੱਲ੍ਹ ਗਈ ਹੈ। ਉਹਨਾਂ ਕਿਹਾ ਕਿ ਇਹ ਲੋਕ ਸਾਰੇ ਵਾਅਦੇ ਪੂਰੇ ਕਰਨ ਦੀ ਗੱਲ ਕਰਕੇ ਵਿਧਾਨ ਸਭਾ ਵਿੱਚ ਦਿਨ ਦਿਹਾੜੇ ਚਿੱਟਾ ਝੂਠ ਬੋਲ ਰਹੇ ਹਨ ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣ ਗਏ ਹਨ। ਉਹਨਾਂ ਕਿਹਾ ਕਿ ਜੋ ਨੇਤਾ ਬਹਿਬਲ ਕਲਾਂ ਦੀ ਘਟਨਾ ਦਾ ਇਨਸਾਫ਼ ਸਰਕਾਰ ਬਣਨ ਤੋਂ ਕੁਝ ਦਿਨਾਂ ਵਿੱਚ ਦੇਣ ਦੀ ਗੱਲ ਕਰਦੇ ਸਨ, ਉਹ ਚਾਰ ਸਾਲ ਵਿੱਚ ਕੁਝ ਨਹੀਂ ਕਰ ਸਕੇ। ਇਹਨਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਇਸ ਸਮੇਂ ਸ਼੍ਰੀ ਬਾਵਾ ਨੇ ਉਨ੍ਹਾਂ ਨੂੰ ਮਿਠਾਈ ਭੇਂਟ ਕੀਤੀ ਅਤੇ ਆਪਣੇ ਦੋਹਤਰੇ ਦੇ ਵਿਆਹ ਸਮਾਗਮ ‘ਤੇ ਲੁਧਿਆਣਾ ਆਉਣ ਦਾ ਸੱਦਾ ਦਿੱਤਾ, ਜੋ ਉਹਨਾਂ ਪ੍ਰਵਾਨ ਕਰਦੇ ਹੋਏ ਸ਼ੁਭ ਸ਼ਗਨਾਂ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁਸ਼ਕਿਸਮਤੀ ਕਿਹਾ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ, ਜੋ ਉਹਨਾਂ ਪ੍ਰਵਾਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


