(ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਦੇ ਮਾਤਾ ਸ਼੍ਰੀਮਤੀ ਦਵਿੰਦਰ ਕੌਰ ਸੰਧੂ ਦੀ ਤੀਸਰੀ ਬਰਸੀ ਦਾ ਸਮਾਗਮ ਵੈਲਵੇਟ ਕਲਾਰਕਸ ਐਕਸੋਟਿਕਾ ਰਿਜੋਰਟ, ਜੀਰਕਪੁਰ ਵਿਖੇ ਰਖਿਆ ਗਿਆ। ਜਿਸ ਮੌਕੇ ਬਾਬਾ ਵਰਿੰਦਰ ਸਿੰਘ ਢਿੱਲੋਂ ਜੀ ਅਤੇ ਬਾਬਾ ਕਰਨੈਲ ਸਿੰਘ ਜੀ ਚੰਬਲ ਵਾਲਿਆਂ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਾਰਿਆਂ ਨੇ ਮਾਤਾ ਦਵਿੰਦਰ ਕੌਰ ਸੰਧੂ ਨੂੰ ਸ਼ਰਧਾਂਜਲੀ ਦੇ ਫ਼ੁੱਲ ਭੇਂਟ ਕੀਤੇ। ਇਸ ਵਿਸ਼ੇਸ਼ ਸਮਾਗਮ ਦੌਰਾਨ ਪਰਵੀਨ ਸੰਧੂ ਦੀ ਚੌਥੀ ਪੁਸਤਕ ਸ਼ੱਕ ਦਾ ਵਿਮੋਚਨ ਕੀਤਾ ਗਿਆ। ਸ਼੍ਰੀ ਨੀਲੇ ਖਾਨ ਅਤੇ ਟੀਮ ਵਲੋਂ ਸੂਫੀ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡੀ. ਜੀ. ਪੀ. ਏ ਐਸ ਰਾਇ, ਡੀ. ਐੱਸ. ਪੀ. ਹਰਮਿੰਦਰ ਸਿੰਘ, ਸ. ਕੁਲਦੀਪ ਸਿੰਘ, ਸ਼੍ਰੀ ਪਵਨ ਕੁਮਾਰ, ਹਰਜੀਤ ਸਿੰਘ ਸਰਜਾ, ਲਖਵਿੰਦਰ ਸਿੰਘ ਧੂਲਕਾ, ਤੇਜਾ ਸਿੰਘ ਥੂਹਾ (ਨਾਮਵਰ ਲੇਖਕ), ਵੈਮਸਲੇਅ ਓਕੁਕੂ, ਕੈਥਲੀਨ, ਅਮਰਜੋਤ ਕੌਰ ਸੰਧੂ ਹੋਰਾਂ ਨੇ ਖਾਸ ਤੌਰ ਤੇ ਸਮਾਗਮ ਵਿਚ ਹਾਜ਼ਰੀ ਲਵਾਈ। ਇਸ ਮੌਕੇ ਕੈਥਲੀਨ ਕੌਰ ਨੇ ਜੀਵਨ ਵਿੱਚ ਮਾਂ ਦੀ ਮਹੱਤਤਾ ਬਾਰੇ ਸਪੀਚ ਦਿੱਤੀ। ਜਿਸ ਨਾਲ ਸਾਰਿਆਂ ਦਾ ਮਨ ਮੋਹ ਲਿਆ। ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਚੇਅਰਮੈਨ ਸ. ਬਲਕਾਰ ਸਿੰਘ ਸਿੱਧੂ (ਰਾਸ਼ਟਰਪਤੀ ਐਵਾਰਡੀ), ਜਨਰਲ ਸਕੱਤਰ ਰਾਜਦੀਪ ਕੌਰ, ਅਰਸ਼ਦੀਪ ਸਿੰਘ ਸੰਧੂ, ਹਰਨੂਰ ਕੌਰ ਸੰਧੂ, ਰੁਪਿੰਦਰ ਕੌਰ ਸੰਧੂ, ਪਰਵਿੰਦਰਪਾਲ ਸਿੰਘ ਸੰਧੂ, ਪਰਮਜੀਤ ਕੌਰ ਸੰਧੂ, ਰੇਸ਼ਮ ਸਿੰਘ, ਸੁਨੀਤਾ ਸੰਧੂ, ਮੁਸਕਾਨ ਸੰਧੂ, ਗੁਰਨੂਰ ਸਿੰਘ, ਡਾ.ਸਾਹਿਲ ਮੋਗਲਾ, ਚਾਹਤ ਚੰਡੀਗੜ੍ਹ ਨੇ ਸਮਾਗਮ ਵਿੱਚ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



