HOME ਏਕਮ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ l

ਏਕਮ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ l

1
ਨਕੋਦਰ  (ਸਮਾਜ ਵੀਕਲੀ)  ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ  ਵਿੱਚ ਕ੍ਰਿਸਮਿਸ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਕੇ ਜੀ ਵਿੰਗ ਦੇ ਬੱਚੇ ਸੈਂਟਾ ਕਲੋਜ ਵਾਲੀ ਡਰੈੱਸ ਵਿੱਚ ਨਜ਼ਰ ਆਏ। ਨੰਨੇ ਮੁੰਨੇ ਸੈਂਟਾ ਕਲੋਜ਼ ਵੱਲੋਂ ਕਲਾਸਾਂ ਵਿੱਚ ਕੈਂਡੀਜ਼  ਅਤੇ ਚੌਕਲੇਟਸ ਵੰਡੀਆਂ ਗਈਆਂ।ਸਕੂਲ  ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਨੇ ਕਿਹਾ ਕਿ ਸਕੂਲ ਹੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬੱਚਾ ਰਹਿ ਕੇ ਬੱਚਿਆਂ ਨੂੰ ਧਰਮ ਨਿਰਪੱਖ ਹੋ ਕੇ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਜਿਹਾ ਕਰਨ ਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਜਿਸ ਦੀ ਕਿ ਅੱਜ ਦੇ ਸਮਾਜ ਨੂੰ ਬਹੁਤ ਜਿਆਦਾ ਜ਼ਰੂਰਤ ਹੈ। ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਬਲੌਕ ਹੈੱਡ ਮੈਡਮ ਨੇਹਾ ਭੱਲਾ ਅਤੇ ਮੈਡਮ ਡਿੰਪਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਸਮੀਕਸ਼ਾ ਸ਼ਰਮਾ, ਬਲੌਕ ਹੈੱਡ ਦਵਿੰਦਰ ਨਾਹਰ, ਐਡਮਿੰਨ ਹੈੱਡ ਸਮੀਰ, ਸਤਿੰਦਰ ਕੌਰ, ਮਨਪ੍ਰੀਤ ਕੌਰ ਅਤੇ ਬਾਕੀ ਸਭ ਹਾਜ਼ਰ ਸਨ। ਇਸ ਦੇ ਨਾਲ ਹੀ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਵੱਲੋਂ ਏਕਮ ਪਬਲਿਕ ਸਕੂਲ ਦੀ ਤਰਫੋਂ ਸਾਰਿਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਗਈ । ਉਹਨਾਂ ਕਿਹਾ ਕਿ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਮਗਨਰੇਗਾ ਕਾਨੂੰਨ ਖ਼ਤਮ ਕਰਨ ਵਿਰੁੱਧ ਨਰੇਗਾ ਮੁਲਾਜ਼ਮਾਂ ਨੇ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ
Next articleਪਰਵੀਨ ਸੰਧੂ ਦੇ ਮਾਤਾ ਦੀ ਤੀਸਰੀ ਬਰਸੀ ਮੌਕੇ ਪਹੁੰਚੇ ਡੇਰਾ ਮੁਖੀ ਬਾਬਾ ਵਰਿੰਦਰ ਸਿੰਘ ਢਿੱਲੋਂ