HOME ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਇਆ

ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਇਆ

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ 140 ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਸ ਮੌਕੇ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਕਾਂਗਰਸ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕੀ ਦੇਸ਼ ਦੀ ਅਜਾਦੀ ਵਿੱਚ ਕਾਂਗਰਸ ਦਾ ਵਡਮੁੱਲਾ ਯੋਗਦਾਨ ਹੈ ਕਾਂਗਰਸ ਦੇ ਲੀਡਰਾਂ ਨੇ ਦੇਸ਼ ਦੀ ਅਜਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਸੀਹੇ ਝੱਲੇ ਦੇਸ਼ ਦੀ ਜਨਤਾ ਨਾਲ ਅੰਗਰੇਜ਼ਾਂ ਵੱਲੋ ਕੀਤੇ ਜਾਂਦੇ ਹਰ ਧੱਕੇ ਦਾ ਡਟ ਕੇ ਵਿਰੋਧ ਕੀਤਾ ਅਤੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੰਮ ਕੀਤਾ ਅਤੇ ਅਜਾਦੀ ਤੋਂ ਬਾਅਦ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਲਈ ਸ਼੍ਰੀ ਜਵਾਹਰ ਲਾਲ ਨਹਿਰੂ , ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ , ਸ਼੍ਰੀਮਤੀ ਇੰਦਿਰਾ ਗਾਂਧੀ , ਸ਼੍ਰੀ ਰਾਜੀਵ ਗਾਂਧੀ ਅਤੇ ਸਰਦਾਰ ਮਨਮੋਹਨ ਸਿੰਘ ਵਰਗੇ ਮਹਾ ਨਾਇਕਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਪਰ ਅੱਜ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਹੈ ਦੇਸ਼ ਦੀ ਆਪਸੀ ਸਾਂਝ ਅਤੇ ਭਾਈਵਾਲਤਾ  ਨੂੰ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਹੈ ਕਾਂਗਰਸ ਵੱਲੋ ਬਣਾਏ ਗਏ ਵੱਡੇ ਵੱਡੇ ਸੰਸਥਾਨਾਂ ਨੂੰ ਵੱਡੇ ਵੱਡੇ ਉਦਯੋਗਪਤੀਆ ਨੂੰ ਵੇਚਿਆ ਜਾ ਰਿਹਾ ਹੈ ਸਰਕਾਰੀ ਸੰਸਥਾਨ ਜੌ ਚਾਹੇ ਓਹ ਸੀਬੀਆਈ ਈਡੀ, ਇਲੈਕਸ਼ਨ ਕਮਿਸ਼ਨ ਵਗੈਰਾ ਜੌ ਕਾਂਗਰਸ ਸਮੇਂ ਆਪਣੀ ਪੂਰੀ ਅਜ਼ਾਦੀ ਨਾਲ ਕੰਮ ਕਰਦੇ ਸਨ ਅੱਜ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਉੱਤੇ ਕੰਮ ਕਰਦੇ ਹਨ ਪਰ ਅੱਜ ਵੀ ਕਾਂਗਰਸ ਪਾਰਟੀ  ਦੇਸ਼ ਦੀ ਅਜਾਦੀ ਦੀ ਲੜਾਈ ਵਾਂਗ ਇਹ ਲੜਾਈ ਲੜ ਰਹੀ ਹੈ ਅਤੇ ਉਸ ਵਕਤ ਤੱਕ ਲੜਦੀ ਰਹੇਗੀ ਜਦ ਤਕ ਪਰਾਣੀਆਂ ਕਦਰਾਂ ਕੀਮਤਾਂ ਕਾਇਮ ਨਹੀਂ ਹੁੰਦੀਆਂ ਇਸ ਮੌਕੇ  ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਤਰਸੇਮ ਲਾਲ ਚੰਨਿਆਣੀ ਸਾਬਕਾ ਚੇਅਰਮੈਨ, ਵਿਜੇ ਮੋਹਨ ਟਕਾਰਲਾ ਸਾਬਕਾ ਚੇਅਰਮੈਨ, ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ. ਅਤੇ ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ ਨੇ ਕਾਂਗਰਸ ਦੀ ਇਸ ਵਰੇਗੰਢ ਤੇ ਸਾਰੇ ਕਾਂਗਰਸ ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਮਹਿੰਦਰਪਾਲ ਊਧਨਵਾਲ, ਦੇਸ ਰਾਜ ਹਕਲਾ ਬਲਾਕ ਸੰਮਤੀ, ਜਿੰਦਰ ਕੁਮਾਰ ਬਲਾਕ ਪ੍ਰਧਾਨ ਐਸ ਸੀ ਸੈੱਲ, ਕੁਲਦੀਪ ਸਿੰਖ ਦੀਪਾ ਪ੍ਰਧਾਨ ਕਿਸਾਨ ਸੈੱਲ ਬਲਾਚੌਰ, ਜਤਿੰਦਰ ਦਿਆਲ ਪ੍ਰਧਾਨ ਕਿਸਾਨ ਸੈੱਲ ਸੜੋਆ, ਨਾਨਕ ਸਿੰਘ ਜੰਡੀ ਬਲਾਕ ਸੰਮਤੀ, ਮਦਨ ਟੋਂਸਾ, ਮਨੋਹਰ ਲਾਲ ਭਾਟੀਆ ਸੀਨੀਅਰ ਆਗੂ, ਤਰਲੋਚਨ ਰੱਕੜ, ਪਰਮਜੀਤ ਕੌਰ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ, ਅਵਤਾਰ ਸਿੰਘ ਸੈਣੀ ਚੇਅਰਮੈਨ ਓ ਬੀ ਸੀ, ਕੌਂਸਲਰ ਨਰੇਸ਼ ਚੇਚੀ, ਰਿਕੀ ਬਜਾਜ ਸਾਬਕਾ ਕੌਂਸਲਰ, ਪਾਨੀ ਕੁਮਾਰ ਕੌਂਸਲਰ, ਸੋਮ ਨਾਥ ਤੱਕਲਾ,ਪਰਵੀਨ ਕਾਠਗੜ੍ਹ, ਲਾਲ ਬਹਾਦਰ ਗਾਂਧੀ, ਦਿਨੇਸ਼ ਕੁਮਾਰ ਗੰਗੜ, ਵਿਕੀ ਚੌਧਰੀ  ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਪਰਵੀਨ ਸੰਧੂ ਦੇ ਮਾਤਾ ਦੀ ਤੀਸਰੀ ਬਰਸੀ ਮੌਕੇ ਪਹੁੰਚੇ ਡੇਰਾ ਮੁਖੀ ਬਾਬਾ ਵਰਿੰਦਰ ਸਿੰਘ ਢਿੱਲੋਂ
Next articleਨਵਾਂ ਮਨਰੇਗਾ ਕਾਨੂੰਨ ਵਾਪਿਸ ਕਰਵਾਉਣ ਲਈ ਕਾਂਗਰਸ ਵੱਲੋਂ 5 ਜਨਵਰੀ ਤੋਂ ਜ਼ਿਲ੍ਹਾ ਪੱਧਰੀ ਜਨ ਅੰਦੋਲਨ ਹੋਵੇਗਾ ਸ਼ੁਰੂ : ਧਰਮਸੋਤ