ਸੰਜੀਵ ਸਿੰਘ ਸੈਣੀ, ਮੋਹਾਲੀ- : ਬਾਲ ਮੁਕੰਦ ਸ਼ਰਮਾ, ਪੀਏਯੂ ਖੇਤੀ ਬਾੜੀ ਡਿਗਰੀ ਦਾ ਗੋਲ਼ਡ ਮੇਡਲਿਸਟ, ਐੱਮਬੀਏ , ਮਾਰਕਫੈੱਡ ਚ ਜ਼ਿਲਾ ਮੈਨੇਜਰ ਭਰਤੀ ਹੋ ਕੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਵਧੀਕ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤਕ ਪਹੁੰਚ ਕੇ ਫੂਡ ਪ੍ਰੋਸੈਸਿੰਗ ਖੇਤਰ ਚ ਮੁਹਾਰਤ ਪ੍ਰਾਪਤ ਕਰਕੇ ਦੇਸ਼ – ਵਿਦੇਸ਼ਾਂ ‘ਚ ਮਾਰਕਫੈੱਡ ਦਾ ਨਾਮ ਉੱਚਾ ਕੀਤਾ l ਪਰਵੀਨ ਸੰਧੂ ਨੇ ਦੱਸਿਆ ਕਿ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਨੇ ਛਣਕਾਟਿਆਂ ਰਾਹੀਂ ਕਾਮੇਡੀ ਕਲਾਕਾਰ ਵਜੋਂ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਅਤੇ ਇਸਦੇ ਨਾਲ ਹੀ ਉਹਨਾਂ ਨੇ ਆਪਣੀ ਡਿਊਟੀ ਵੀ ਬਹੁਤ ਬਾਖੂਬੀ ਨਿਭਾਈ। ਸ਼ੌਂਕ ਵਜੋਂ ਇਕ ਕਾਮੇਡੀ ਕਲਾਕਾਰ ਹੋਣ ਦੇ ਨਾਲ ਨਾਲ ਪੰਜਾਬ ਦੇ ਸਕੂਲੀ ਬੱਚਿਆਂ, ਛੋਟੇ ਬਾਲਾਂ, ਦੁੱਧ ਚੁਘਾਉਂਦੀਆਂ ਮਾਵਾਂ, ਅਤੇ ਆਸਵੰਦ ਮਾਵਾਂ ਦੀ ਪੋਸ਼ਕਤਾ ਨੂੰ ਲੈ ਕੇ ਫਿਕਰਮੰਦ ਸ਼ਖਸ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼੍ਰੀ ਪਰਵੀਨ ਸੰਧੂ ਜੀ ਨੇ ਇਹ ਵੀ ਦੱਸਿਆ ਕਿ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਬਹੁਤ ਹੀ ਇਮਾਨਦਾਰ ਅਫ਼ਸਰ ਹਨ। ਉਹਨਾਂ ਨੇ ਕਾਫ਼ੀ ਸਮਾਂ ਮਾਰਕਫੈੱਡ ਵਿੱਚ ਏ ਐਮ ਡੀ ਦੇ ਅਹੁਦੇ ਤੇ ਬਹੁਤ ਹੀ ਇਮਾਨਦਾਰੀ ਨਾਲ ਸੇਵਾ ਨਿਭਾਈ। ਉਹਨਾਂ ਦੀ ਆਪਣੇ ਕਰਤੱਵਾਂ ਪ੍ਰਤੀ ਜਿੰਮੇਵਾਰੀ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਫੂਡ ਕਮਿਸ਼ਨਰ ਦੀ ਜਿੰਮੇਵਾਰੀ ਦਿੱਤੀ। ਇਸ ਮੌਕੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਸ਼੍ਰੀ ਬਾਲ ਮੁਕੰਦ ਸ਼ਰਮਾ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁੱਭ – ਇਸ਼ਾਵਾਂ ਦਿੱਤੀਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly