ਪਿਆਰੀ ਮਾਂ 

ਮੁਨੀਸ਼ ਭਾਟੀਆ
 (ਸਮਾਜ ਵੀਕਲੀ)
ਸਾਰੀ ਦੁਨੀਆ ਦਾ ਭੇਤ ਮਿਲ ਜਾਵੇ,
ਜ਼ਿੰਦਗੀ ਨੂੰ ਫੁੱਲ ਵਾਂਗ ਸਜਾਏ,
ਜਦੋਂ ਮਾਂ ਜਿਉਣ ਦਾ ਅਹਿਸਾਸ ਕਰਵਾਓ !
ਰੇਤ ਦੇ ਘਰਾਂ ਵਿੱਚ
ਡੁੱਬ ਜਾਣਾ ਜਦੋਂ ਮਨ,
ਮੰਜ਼ਿਲ ਹੋਵੇ ਜਦੋਂ ਬਹੁਤ ਦੂਰ,
ਰਸਤਾ ਦਿਖਾਉਂਦੀ ਹੈ ਪਿਆਰੀ ਮਾਂ !
ਸੁਗੰਧੀ ਵਾਲਾ ਚੰਦਨ ਰੁੱਖ
ਖੁਸ਼ਬੂ ਨੂੰ ਜਦੋਂ ਭੁੱਲ ਜਾਂਦਾ ਹੈ,
ਪਿਆਸੀ ਜ਼ਿੰਦਗੀ ਵਿੱਚ
ਖੁਸ਼ੀਆਂ ਦਾ ਅਹਿਸਾਸ
ਕਰਵਾਉਂਦੀ ਫਿਰ ਪਿਆਰੀ ਮਾਂ !
ਜਦੋਂ ਹਿਰਨ ਕਸਤੂਰੀ ਤੋਂ ਹੋਏ ਬੇਖ਼ਬਰ,
ਭਟਕਦਾ ਇਧਰ ਉਧਰ ਹੈ
ਅੰਦਰ ਦੀ ਖੁਸ਼ਬੂ ਦਾ ਭੇਤ,
ਦਸਦੀ ਹੈ  ਫਿਰ ਪਿਆਰੀ ਮਾਂ !
ਬੇਸ਼ੱਕ ਸਰੀਰ ‘ਤੇ ਖੰਭ
ਉੱਡਣ ਲਈ  ਬੇਵੱਸ ਹਨ,
ਉੱਡਣ ਲਈ ਭਰੋਸਾ ਅਸਮਾਨ ਤੇ
ਜਗਉਂਦੀ ਮਨ ਵਿੱਚ ਪਿਆਰੀ ਮਾਂ !
ਮੁਨੀਸ਼ ਭਾਟੀਆ
5376, ਐਰੋ ਸਿਟੀ,
ਮੋਹਾਲੀ
 9416457695

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਵੀਨ ਸੰਧੂ ਵਲੋਂ ਸ਼੍ਰੀ ਬਾਲ ਮੁਕੰਦ ਸ਼ਰਮਾ ਨੂੰ ਫੂਡ ਕਮਿਸ਼ਨਰ ਬਣਾਏ ਜਾਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ 
Next articleਆਮ ਬੰਦੇ ਨੂੰ ਡਰਾਉੰਦਾ ਹੈ ਸਿਸਟਮ ਦਾ ਕਰੂਪ ਚਿਹਰਾ