ਗੱਤਕਾ ਰਾਸ਼ਟਰੀ ਖੇਡਾਂ ਵਿੱਚ ਸ਼ਾਮਿਲ ਹੋਣ ਨਾਲ਼ ਖਿਡਾਰੀਆਂ ਵਿੱਚ ਵਧੇਗਾ ਉਤਸ਼ਾਹ: ਗੁਰਪ੍ਰੀਤ ਸਿੰਘ ਭਾਓਵਾਲ

ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਖਾਲਸਾਈ ਜਾਹੋ-ਜਲਾਲ ਦਰਸਾਉਂਦੇ ਬਿੰਬਾਂ ਵਿੱਚੋਂ ਇੱਕ ਅਹਿਮ ਵੰਨਗੀ ਗੱਤਕਾ ਦੇ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ‘ਤੇ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਰਧਾ ਭਾਵਨਾ ਪ੍ਰਗਟ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਨੇ ਕਿਹਾ ਕਿ ਖਾਲਸੇ ਦੀ ਵਿਰਾਸਤੀ ਖੇਡ ਗੱਤਕਾ ਨੂੰ ਲੱਖਾਂ ਖਿਡਾਰੀ ਖੇਡਦੇ ਹਨ, ਸਕੂਲ ਮੁਕਾਬਲੇ ਵੀ ਹੁੰਦੇ ਹਨ ਤੇ ਲੰਘੀਆਂ ‘ਖੇਡਾਂ ਵਤਨ ਪੰਜਾਬ’ ਦੀਆਂ ਵਿੱਚ ਵੀ ਸ਼ਾਮਲ ਸੀ ਪਰ ਬਾਵਜੂਦ ਇਹ ਸਭ ਦੇ ਇਸ ਨੂੰ ਹੁਣ ਤੱਕ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਸਮੁੱਚੀ ਟੀਮ ਤੇ ਹਰਜੀਤ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਅਤੇ ਟੈਕਨੀਕਲ ਕੰਡਕਟ ਕਮੇਟੀ ਵੱਲੋਂ ਇਸ ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਮਿਲ ਗਈ ਹੈ। ਜੋ ਕਿ ਵੱਡੀ ਪ੍ਰਾਪਤੀ ਤੇ ਮਾਣ ਵਾਲ਼ੀ ਗੱਲ ਹੈ। ਇਸ ਨਾਲ਼ ਖਿਡਾਰੀਆਂ ਵਿੱਚ ਹੋਰ ਵੀ ਉਤਸ਼ਾਹ ਵਧੇਗਾ। ਇਸ ਮੌਕੇ ਗੱਤਕਾ ਕੋਚ ਬਾਬਾ ਤਰਲੋਕ ਸਿੰਘ, ਅਮਨੀਤ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ ਭੱਲੜੀ, ਹਰਜੋਤ ਸਿੰਘ, ਬਲਜੀਤ ਸਿੰਘ, ਰੁਪਿੰਦਰ ਸਿੰਘ, ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਧੀ ਰਾਤੀ ਜਦੋਂ ਅੰਨੀ ਝੱਖੜ ਨਾਲ਼ ਗੇਟ ਖੜਕਦਾ ਹੈ ਤਾਂ ਮੀਆ ਬੀਵੀ ਦੀ ਗੱਲਬਾਤ ਤੇ ਜਰਾ ਗੌਰ ਫਰਮਾਇਓ
Next article“ਆਨਲਾਈਨ ਠੱਗੀਆਂ ਦੇ ਮਾਸਟਰ ਮਾਇੰਡ”