ਪਾਰਲੀਮੈਂਟ ਹਾਲ ਵਿੱਚ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਬਿੱਟੂ ਨੂੰ ਲਲਕਾਰਿਆ

ਜਲੰਧਰ ਤੋਂ ਲੋਕ ਸਭਾ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ
ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਤਕਰੀਬਨ ਦੋ ਕੁ ਮਹੀਨੇ ਪਹਿਲਾਂ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਹਨ ਇਹਨਾਂ ਚੋਣਾਂ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਚੁਣੇ ਗਏ ਮੈਂਬਰ ਇਸ ਵੇਲੇ ਚੱਲ ਰਹੇ ਸੈਸ਼ਨ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਮੁੱਦੇ ਮੰਗਾਂ ਵੀ ਉਠਾਉਂਦੇ ਨਜ਼ਰ ਆਏ ਹਨ। ਅੱਜ ਪਾਰਲੀਮੈਂਟ ਹਾਲ ਦੇ ਵਿੱਚ ਚਲਦੇ ਸੈਸ਼ਨ ਦੌਰਾਨਉਸ ਵੇਲੇ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਦੋ ਮੈਂਬਰ ਪਾਰਲੀਮੈਂਟ ਜੋ ਦੋਵੇਂ ਹੀ ਸਰਦਾਰ ਪੱਗਾਂ ਵਾਲੇ ਹਨ ਉਹ ਆਪਸ ਵਿੱਚ ਭਿੜਦੇ ਨਜ਼ਰ ਆਏ ਅਸਲ ਦੇ ਵਿੱਚ ਜਦੋਂ ਜਲੰਧਰ ਤੋਂ ਲੋਕ ਸਭਾ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ ਆਪਣੀ ਗੱਲ ਰੱਖ ਰਹੇ ਸਨ ਤਾਂ ਲੁਧਿਆਣਾ ਤੋਂ ਭਾਜਪਾ ਵੱਲੋਂ ਹਾਰੇ ਹੋਏ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਚੰਨੀ ਜੀ ਦੇ ਭਾਸ਼ਣ ਦੌਰਾਨ ਨੁਕਤਾ ਚੀਨੀ ਕੀਤੀ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿੱਟੂ ਨੂੰ ਲਲਕਾਰਦੇ ਹੋਏ ਕਿਹਾ ਕਿ ਤੁਹਾਡੇ ਦਾਦਾ ਜੀ ਪੰਜਾਬ ਲਈ ਸ਼ਹੀਦ ਹੋਏ ਹਨ ਪਰ ਉਹ ਉਸ ਦਿਨ ਮਰ ਗਏ ਜਿਸ ਦਿਨ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਦਿੱਤੀ ਇਸ ਤੋਂ ਬਾਅਦ ਸਦਨ ਵਿੱਚ ਰੌਲਾ ਪੈ ਗਿਆ। ਰਵਨੀਤ ਬਿੱਟੂ ਗੁੱਸੇ ਵਿੱਚ ਖੜਾ ਹੋ ਕੇ ਚੰਨੀ ਦੇ ਕਹੇ ਬੋਲਾਂ ਤੋਂ ਭੜਕ ਉਠਿਆ,ਰਵਨੀਤ ਬਿੱਟੂ ਨੇ ਸਦਨ ਵਿੱਚ ਕੂਕਦਿਆਂ ਕਿਹਾ ਕਿ ਕਾਂਗਰਸ ਦੇ ਲੀਡਰ ਭਰਿਸ਼ਟਾਚਾਰ ਵਿੱਚ ਲਿਪਤ ਹਨ ਚਰਨਜੀਤ ਸਿੰਘ ਚੰਨੀ ਕਿਸੇ ਪਾਸਿਓਂ ਵੀ ਗਰੀਬ ਨਹੀਂ ਇਹ ਕਰੋੜਾਂ ਦਾ ਮਾਲਕ ਹੈ ਤੇ ਇਸ ਨੇ ਪੰਜਾਬ ਨੂੰ ਲੁੱਟ ਕੇ ਪੈਸੇ ਬਣਾਏ ਹਨ ਰਵਨੀਤ ਬਿੱਟੂ ਚਰਨਜੀਤ ਸਿੰਘ ਚੰਨੀ ਦੇ ਉੱਪਰ ਅਜਿਹੇ ਦੋਸ਼ ਲਗਾ ਰਹੇ ਸਨ ਤਾਂ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਰਵਨੀਤ ਬਿੱਟੂ ਅਕਸਰ ਹੀ ਗਲਤ ਬਿਆਨਬਾਜੀ ਬੜਬੋਲੀ ਭਾਸ਼ਾ ਦੇ ਵਿੱਚ ਕਰਦੇ ਰਹਿੰਦੇ ਹਨ।
    ਇਥੇ ਵਰਣਨਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਵਨੀਤ ਸਿੰਘ ਪੋਤਾ ਹਨ। ਰਵਨੀਤ ਬਿੱਟੂ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਿੰਦਾ ਸੀ ਪਰ ਇਸ ਵਾਰ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਲੁਧਿਆਣੇ ਤੋਂ ਟਿਕਟ ਵੀ ਮਿਲ ਗਈ ਪਰ ਉਹ ਚੋਣ ਜਿੱਤਣ ਵਿੱਚ ਸਫਲ ਨਾ ਹੋਇਆ ਉਲਟਾ ਹਾਰੇ ਹੋਏ ਮੈਂਬਰ ਪਾਰਲੀਮੈਂਟ ਨੂੰ ਭਾਜਪਾ ਨੇ ਕੇਂਦਰ ਵਿੱਚ ਮੰਤਰੀ ਬਣਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਲਾਸਕਾ ਏਅਰ ਡਿਫੈਂਸ ਜ਼ੋਨ ‘ਚ ਦੇਖੇ ਗਏ ਚੀਨੀ ਅਤੇ ਰੂਸੀ ਲੜਾਕੂ ਜਹਾਜ਼, ਅਮਰੀਕਾ ਨੇ ਵੀ ਦਿੱਤਾ ਜਵਾਬ – ਭੇਜੇ ਲੜਾਕੂ ਜਹਾਜ਼
Next articleक्या इस्लाम लोकतंत्र के खिलाफ है ?