ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਪਿਛਲੇ ਲਗਭਗ 25 ਸਾਲਾਂ ਤੋਂ ਸਥਾਪਿਤ ਪਰਿਆਸ ਕਲਾ ਮੰਚ ( ਰਜਿ.) ਸ੍ਰੀ ਅਨੰਦਪੁਰ ਸਾਹਿਬ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਸਨਮਾਨ ਸਮਾਰੋਹ ਇੱਥੋਂ ਦੇ ਪ੍ਰਸਿੱਧ ਤਾਜ ਹੋਟਲ ਵਿੱਚ ਕਰਵਾਇਆ ਗਿਆ। ਇਸ ਮੌਕੇ ਪਹੁੰਚੀਆਂ ਹੋਈਆਂ ਵਿਸ਼ੇਸ਼ ਅਧਿਆਪਕ ਸ਼ਖਸ਼ੀਅਤਾਂ ਨੂੰ ਇਸ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਅਤੇ ਵਾਤਾਵਰਨ ਲਈ ਵਿਸ਼ੇਸ਼ ਤੌਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੇ ਲਈ ਸਟੇਟ ਐਵਾਰਡੀ ਪ੍ਰਸਿੱਧ ਲੇਖਕ ਵਾਤਾਵਰਨ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ – ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਦੀਆਂ ਸਮਾਜ ਅਤੇ ਵਾਤਾਵਰਨ ਪ੍ਰਤੀ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਕਿ ਵਾਤਾਵਰਣ ਨੂੰ ਸੁਧਾਰਨ ਦੇ ਲਈ ਉਹ ਨਿਰੰਤਰ ਪੌਦੇ ਲਗਾ ਰਹੇ ਹਨ , ਪੌਦਿਆਂ ਦੀ ਨਿਰੰਤਰ ਸੰਭਾਲ ਵੀ ਕਰਦੇ ਆ ਰਹੇ ਹਨ ਅਤੇ ਪੰਛੀਆਂ ਤੇ ਜੀਵ – ਜੰਤੂਆਂ ਦੀ ਭਲਾਈ ਲਈ ਵੀ ਨਿਰੰਤਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ। ਇਸ ਵਿਸ਼ੇਸ਼ ਸਨਮਾਨ ਦੇ ਲਈ ਮਾਸਟਰ ਸੰਜੀਵ ਧਰਮਾਣੀ ਨੇ ਪਰਮਾਤਮਾ ਅਤੇ ਪਰਿਆਸ ਕਲਾ ਮੰਚ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ਦਾ ਦਿਲੋਂ ਧੰਨਵਾਦ ਕੀਤਾ। ਸ੍ਰੀ ਰਤਨ ਸਿੰਘ ਧਨੇੜਾ ਜੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਾਬਕਾ ਪ੍ਰਿੰਸੀਪਲ ਅਤੇ ਪ੍ਰਧਾਨ ਪਰਿਆਸ ਕਲਾ ਮੰਚ ( ਰਜਿ) ਸ੍ਰੀ ਅਨੰਦਪੁਰ ਸਾਹਿਬ ਪ੍ਰਿੰਸੀਪਲ ਨਿਰੰਜਨ ਸਿੰਘ , ਅਲਾਇੰਸ ਕਲੱਬ ਦੇ ਡਾਕਟਰ ਹਰਦਿਆਲ ਸਿੰਘ ਪੰਨੂ , ਰਾਜਘਈ , ਮੈਡਮ ਅੰਜੂ ਬਾਲਾ , ਜਤਿੰਦਰ ਦੀਵਾਨ , ਗੁਰਪ੍ਰੀਤ ਸਿੰਘ , ਮਾਈਟੀ ਖਾਲਸਾ ਸਕੂਲ ਦੇ ਪ੍ਰਿੰਸੀਪਲ ਸ. ਅਮਿਤੋਜ ਸਿੰਘ , ਭਾਈ ਨੰਦ ਲਾਲ ਸਕੂਲ ਦੇ ਵਾਈਸ ਪ੍ਰਿੰਸੀਪਲ ਦਵਿੰਦਰ ਕੌਰ , ਮੈਂਬਰ ਪੰਜਾਬ ਦਲਿਤ ਵਿਕਾਸ ਬੋਰਡ ਦਲੀਪ ਹੰਸ , ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਨਿੱਕੂਵਾਲ , ਕੁਲਦੀਪ ਪਰਮਾਰ , ਮੈਡਮ ਸੋਨੀਆ ਸ਼ਰਮਾ , ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ. ਸੇਵਾ ਸਿੰਘ , ਸਿੱਖਿਆ ਕੁਆਰਡੀਨੇਟਰ ਦਇਆ ਸਿੰਘ , ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਤੋਂ ਇਲਾਵਾ ਸੈਂਕੜੇ ਮਹਾਨ ਸ਼ਖਸ਼ੀਅਤਾਂ ਹਾਜ਼ਰ ਸਨ।
ਪਰਿਆਸ ਕਲਾ ਮੰਚ ( ਰਜਿ.) ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਸਨਮਾਨ * ਵਾਤਾਵਰਨ ਲਈ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਦੀ ਹੋਈ ਪ੍ਰਸ਼ੰਸਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



