ਪੇਕੇ ਘਰ ਆਈਆਂ ਧੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਪਿੰਡ ਬਪੋਪੀਰ ਵਿੱਚ ਤੀਜ ਦਾ ਤਿਉਹਾਰ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨ ਪਿੰਡ  ਬਖੋਪੀਰ ਵਿੱਚ ਤੀਜ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਹ ਤਿਉਹਾਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਮਨਾਇਆ ਗਿਆ, ਇਸ  ਤਿਉਹਾਰ ਨੂੰ ਮਨਾਉਣ ਲਈ ਪਿੰਡ ਦੇ ਮੋਹਤਵਰ ਸੱਜਣਾਂ ਨੇ ਮੋਹਰੀ ਰੋਲ ਅਦਾ ਕੀਤਾ ਜਿਵੇਂ ਕਿ ਗੁਰਜੰਟ ਸਿੰਘ ਸਰਪੰਚ ਜੀ ਵੱਲੋਂ ਡੀ.ਜੇ ਦੀ ਸੇਵਾ ਕੀਤੀ ਗਈ, ਸਾਬਕਾ ਸਰਪੰਚ ਕੁਲਵੰਤ ਸਿੰਘ ਜੀ ਵੱਲੋਂ ਪਿੰਡ ਦੀਆਂ ਆਪਣੇ ਪੇਕੇ ਪਿੰਡ ਤੀਆਂ ਵੇਖਣ ਆਈਆਂ ਕੁੜੀਆਂ ਨੂੰ ਦੁਪੱਟੇ ਅਤੇ ਸ਼ਗਨ ਦੇ ਕੇ ਸਨਮਾਨਿਤ ਕੀਤਾ ਗਿਆ, ਪਿੰਡ ਦੇ ਸਾਬਕਾ ਪੰਚ ਸਰਦਾਰ ਜਗਤਾਰ ਸਿੰਘ ਜੀ ਵੱਲੋਂ ਨਗਰ ਦੀਆਂ ਸਾਰੀਆਂ ਧੀਆਂ ਲਈ ਚਾਹ,ਲੱਡੂ, ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ ਕੈਪਟਨ ਸੁਰਜੀਤ ਸਿੰਘ ਜੀ ਵੱਲੋਂ ਪ੍ਰੋਗਰਾਮ ਦਾ ਪ੍ਰਬੰਧ ਵੇਖਿਆ ਗਿਆ, ਮਾਸਟਰ ਸੰਦੀਪ ਸਿੰਘ, ਜਸਵੀਰ ਸਿੰਘ,ਚਤਵਿੰਦਰ ਸਿੰਘ  ਸਾਬਕਾ ਪੰਚ ਵੱਲੋਂ ਪੂਰੇ ਪ੍ਰੋਗਰਾਮ ਵਿੱਚ ਅਨੁਸ਼ਾਸਨ ਅਤੇ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੋਹਰੀ ਰੋਲ ਅਦਾ ਕੀਤਾ ਗਿਆ, ਪੁਸ਼ਪਿੰਦਰ ਸਿੰਘ, ਜੁਝਾਰ ਸਿੰਘ ਹੈਪੀ, ਪ੍ਰਿੰਸ, ਗੁਰਸੇਵਕ ਸਿੰਘ ਵੱਲੋਂ ਚਾਹ ਪਾਣੀ ਦੀ ਸੇਵਾ ਸੰਭਾਲੀ ਗਈ। ਪਿੰਡ ਬਖੋਪੀਰ ਵਿੱਚ ਇਹ ਤੀਆਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੱਲ ਰਹੀਆਂ ਹਨ ਪਿੰਡ ਦੀਆਂ ਸਾਰੀਆਂ ਹੀ ਬੀਬੀਆਂ ਅਤੇ ਕੁੜੀਆਂ ਨੇ ਇਸ ਦਿਨ ਬਹੁਤ ਖੁਸ਼ੀ ਅਤੇ ਆਨੰਦ ਮਾਣਿਆ ਤੇ ਚਾਵਾਂ ਨਾਲ ਸਕੂਲ ਵਿੱਚੋਂ ਤੀਆਂ ਦੇ ਮੇਲੇ ਦੀ ਬੱਲੋਂ ਪਾ ਕੇ ਘਰ ਪਰਤੀਆਂ ਭਵਿੱਖ ਵਿੱਚ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਨਗਰ ਪੰਚਾਇਤ ਤੇ ਸੂਝਵਾਨ ਮੈਂਬਰਾਂ ਨੇ  ਅਜਿਹੇ ਸਮਾਗਮ ਕਰਵਾਉਂਦੇ ਰਹਿਣ ਦਾ ਵਿਸ਼ਵਾਸ ਦਿਵਾਇਆ,ਮੌਕੇ ਉੱਤੇ ਸਮੂਹ ਨਗਰ ਪੰਚਾਇਤ ਅਤੇ ਫੁੱਟਬਾਲ ਕਲੱਬ ਬਖੋਪੀਰ ਦੇ ਕੋਚ ਕੁਲਵੰਤ ਸਿੰਘ ਸਮੇਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੰਗਲੈਂਡ ਦੌਰੇ ਤੋਂ ਵਾਪਸ ਆਏ ਅੰਮ੍ਰਿਤਪਾਲ ਸਿੰਘ ਭਕਨਾ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵਿਖੇ ਕੀਤੀ ਸੋਦਰ ਰਹਿਰਾਸ ਦੀ ਕਥਾ ਦੀ ਵਿਆਖਿਆ = ਕੁਲਵਿੰਦਰ ਸਿੰਘ ਬੈਨੀਪਾਲ
Next articleਕਵਿਤਾ