(ਸਮਾਜ ਵੀਕਲੀ)
ਜਦੋਂ ਵੀ ਤੁਹਾਡੀ ਤਸਵੀਰ ਵੇਖਦੀ ਆ , ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਨਿਕਲ ਜਾਂਦੇ ਆ। ਉਹ ਪਲ , ਉਹ ਗੱਲਾਂ ਅੱਜ ਵੀ ਯਾਦ ਕਰਦੀ ਆ , ਜਿੰਨਾ ਨੂੰ ਕਲਮ ਨਾਲ ਰਚਨਾਵਾਂ ਦਾ ਰੂਪ ਧਾਰ ਕਿਤਾਬ ਤੇ ਲਿਖਦੀ ਰਹਿੰਦੀ ਆ,
ਉਹਨਾ ਦੇ ਨਾਲ ਬਚਪਨ,ਜਵਾਨੀ, ਫਿਰ ਵੀ ਵਕਤ ਦੇ ਨਾਲ ਦੂਰ ਹੋ ਕੇ ਵੀ ਨੇੜੇ ਹੋ ਗਏ…?
ਜਦੋਂ ਵੀ ਉਹਨਾ ਨਾਲ ਬਿਤਾਏ ਪਲ ਯਾਦ ਆਉਂਦੇ ਹੀ ਕਾਸ਼! ਉਹ ਮੇਰੇ ਕੋਲ ਹੁੰਦੇ , ਇਹੀ ਸੋਚਦੀ ਸੀ, ਹੋਇਆ ਕੀ ਉਹ ਬੁਢਾਪਾ ਆਉਣ ਤੋਂ ਪਹਿਲਾ ਹੀ , ਬਹੁਤ ਦੂਰ ਚਲੇ ਗਏ ਸੀ ।
ਉਹਨਾਂ ਦੀ ਉਮਰ ਹਲੇ ਆਰਾਮ ਨਾਲ ਬੈਠ ਕੇ ਖਾਣ- ਪੀਣ ਦੀ ਆਈ ਹੀ ਸੀ।
ਕਰੋਨਾ ਨਾਮਕ ਭਿਆਨਕ ਬੀਮਾਰੀ ਨੇ ਉਹਨਾ ਦੇ ਜਿਊਣ ਦੀ ਆਸ ਵੀ ਖੋਅ ਲਈ ਆ ….?
ਜਦੋਂ ਕਦੇ ਵੀ ਦੀਵਾਰ ਤੇ ਤੁਹਾਡੀ ਤਸਵੀਰ ਵੇਖ ਲੈਂਦੀ ਤਾਂ ਇੰਨਾ ਆਖ ਕੇ ਰੋ ਪੈਂਦੀ ਆ, ਕਿਉਂ ਛੱਡ ਕੇ ਚਲੇ ਗਏ, ਤੇ ਹੁਣ ਵਕਤ ਆਪਣੀ ਰਫਤਾਰ ਨਾਲ ਚਲਦਾ ਪਿਆ ਆ, ਵਕਤ ਵੀ ਬਦਲ ਗਿਆ ਹਲਾਤ ਬਦਲ ਗਏ, ਵਕਤ ਦੇ ਚਲਦਿਆ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਵਿਚ, ਆਪਣੇ ਆਪ ਨੂੰ ਵਿਅਸਤ ਰੱਖਦੀ ਆ, ਫਿਰ ਵੀ ਤੁਹਾਡੀ ਯਾਦਾ ਦੀ ਤਾਰ ਦਿਲ ਵਿੱਚ ਵੱਜਦੀ ਰਹਿੰਦੀ ਹੈ।
ਤੁਸੀਂ ਬਹੁਤ ਦੂਰ ਚਲੇ ਗਏ, ਵਾਪਸ ਆਉਣ ਦੀ ਉਮੀਦ ਵੀ ਨਹੀਂ , ਬਾਕੀ ਮੈਨੂੰ ਰੋਣ ਦਾ ਹਿਸਾਬ ਆ ਗਿਆ, ਮੇਰੀ ਆਵਾਜ਼ ਮੇਰੇ ਕੋਲ ਬੈਠਣ ਵਾਲਿਆ ਨੂੰ ਨਹੀਂ ਸੁਣਦੀ , ਤੁਹਾਡੇ ਤੱਕ ਕਿਵੇਂ ਪਹੁੰਚ ਜਾਉ, ਮੇਰੇ ਲੱਗੀ ਸੱਟ ਨੂੰ ਵੀ ਜਰਦੇ ਨਹੀਂ ਹੁੰਦੇ ਸੀ, ਅੱਜ ਦਿਲ ਟੋਟੇ ਟੋਟੇ ਹੋਇਆ ਪਿਆ ਆ।
ਦੁਬਾਰਾ ਜਨਮ ਲਿਆ ਤਾਂ ਮੇਰੀ ਕੁੱਖੋਂ ਲੈਣਾ , ਜਿੰਨਾ ਪਿਆਰ ਤੇ ਦੁਲਾਰ ਤੁਸਾਂ ਮੇਨੂੰ ਦਿੱਤਾ , ਮੈਂ ਵੀ ਉਹਨੇ ਚਾਅ ਲਾਡ ਕਰ ਸਕਾਂ,
“ਜੱਗ ਜਿਉਦਿਆਂ ਦੇ ਮੇਲੇ ਆ ਸੱਜਣਾ , ਮਰਕੇ ਕੌਣ ਮਿਲਦਾ”
ਮੈਂ ਆਪਣੇ ਪੇਕਿਆ ਵਾਲੀ ਸੜਕ ਨੂੰ ਵੇਖ ਕੇ ਰੋ ਪੈਂਦੀ ਆ , ਉਹਨਾਂ ਹੁੰਦਿਆ ਮੈਂ ਭੱਜ ਕੇ ਮਿਲਣ ਜਾਦੀ ,ਹੁਣ ਪੇਕਿਆ ਜਾਣ ਦੀ ਗੱਲ ਤੇ ਹੀ ਦਿਲ ਚ ਚੀਸ ਜੀ ਪੈਂਦੀ ਆ,ਮੇਰੇ ਆਉਣ ਤੇ ਗੇਟ ਕੋਲ ਖੜ ਮੇਰਾ ਇੰਤਜ਼ਾਰ ਕਰਦੇ, ਹੁਣ ਘਰ ਖਾਲੀ ਜਿਹਾ ਜਾਪਦਾ ਆ, ਮੇਰੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਖੜਦੇ , ਮੈਨੂੰ ਹਰ ਚੀਜ਼ ਲੈ ਦਿੰਦੇ , ਉਹਨਾਂ ਹੱਸ ਪੈਣਾ , ਲੈ ਜਾ ਧੀਏ ਫਿਰ ਕਿਸਨੇ ਦੇਣਾ ਆ, ਸਾਡਾ ਕੀ ਪਤਾ , ਅੱਜ ਹਾਂ ਜਾਂ ਕੱਲ ਨਹੀਂ , ਇਹ ਸੁਣਦਿਆ ਹੀ ਉਹਨਾਂ ਨੂੰ ਕਹਿਣਾ ਅਜਿਹੀਆ ਗੱਲਾਂ ਕਿਉਂ ਕਰਦੇ ਹੋ, ਉਹਨਾਂ ਦੀ ਗੱਲ ਨੂੰ ਯਾਦ ਕਰ , ਦਿਲ ਵੀ ਰੋ ਪੈਂਦਾ ਆ, ਮੈਂ ਬੜੇ ਤਰਲੇ ਕੀਤੇ ਸੀ,ਰੱਬ ਕੋਲ ਮੇਰੀ ਇੱਕ ਨਾ ਸੁਣੀ , ਉਹਨਾਂ ਨੂੰ ਬਹੁਤ ਦੂਰ ਲੈ ਕੇ ਚਲਾ ਗਿਆ, ਜਿਥੋਂ ਆਉਣ ਦੀ ਕੋਈ ਉਮੀਦ ਨਹੀਂ ਸੀ।
ਮਾਪਿਆਂ ਬਿਨਾਂ ਬੱਸ ਹੁਣ ਜ਼ਿੰਦਗੀ ਨੂੰ ਜੀਅ ਰਹੇ ਆ।
ਗਗਨਪ੍ਰੀਤ ਸੱਪਲ
ਸੰਗਰੂਰ ਪਿੰਡ ਘਾਬਦਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly