ਸਮਾਜ ਵੀਕਲੀ
ਮਾਂ ਬਾਪ ਦੀ ਆਸ ਟੁੱਟ ਗਈ
ਪੁੱਤਰ ਜਦ ਨਿਰਮੋਹੇ ਤੱਕੇ
ਖੂਨ ਖੂਨ ਦੀ ਕਦਰ ਨਾਂ ਜਾਣੇ
ਸੋਚ ਕੇ ਰਹਿ ਗਏ ਹੱਕੇ ਵੱਕੇ
ਰੀਝਾ ਉਤੇ ਫਿਰ ਗਿਆ ਪਾਣੀ
ਆਪਣੇ ਸੁੱਟਣ ਕਿੱਹੜਾ ਚੱਕੇ
ਘਰ ਆਪਣਾ ਹੀ ਲੱਗੇ ਬੇਗਾਨਾ
ਢਿੱਡ ਜਾਏ ਜਦ ਦੇਵਣ ਧੱਕੇ
ਮਤਲਬ ਦੀ ਇਸ ਦੁਨੀਆਂ ਉਤੇ
ਰੁੱਲ ਗਏ ਅੱਜ ਰਿੱਸਤੇ ਸੱਕੇ
ਦੋਸਤਾਂ ਲਈ ਹੋਟਲ ਤੋਂ ਖਾਣੇ
ਮਾਪਿਆਂ ਲਈ ਰੋਟੀ ਨਾਂ ਪੱਕੇ
ਕਿ ਕਰਨਾਂ ਹੈ ਉਸ ਔਲ਼ਾਦ ਦਾ
ਮਾਂ ਨੂੰ ਮਾਂ ਜੋ ਕਹਿਣ ਤੋਂ ਜੱਕੇ
ਜਿੱਨੵਾ ਨੇ ਹੈ ਜੱਗ ਵਿਖਾਇਆ
ਓਹਨਾ ਤੋਂ ਹੀ ਫਿਰਦੇ ਅੱਕੇ
ਸਿਰ ਤੋਂ ਗੁਜ਼ਰ ਗਿਆ ਜਦੋਂ ਪਾਣੀ
ਫੇਰ ਮੋੜਦੇ ਫਿਰਨਗੇ ਨੱਕੇ
ਧਾਹਾਂ ਮਾਰਕੇ ਰੋਣਗੇ ਮਿੱਤਰੋ
ਭਾਂਬੜ ਵਿਚ ਦੋ ਸੁੱਟ ਕੇ ਡੱਕੇ
ਮਾਂ ਬਾਪ ਦੀ ਸੇਵਾ ਜੰਨਤ
ਲੱਭਦੇ ਬਿੰਦਰਾ ਕਾਂਸ਼ੀ ਮੱਕੇ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly