ਪਰਮਜੀਤ ਸਿੰਘ ਪੰਮਾ (ਯੂ ਐਸਏ) ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ 

(ਸਮਾਜ ਵੀਕਲੀ)-ਜਲੰਧਰ, ਅੱਪਰਾ (ਜੱਸੀ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿੰਡ ਦੇ ਨੌਜਵਾਨ ਖਿਡਾਰੀਆਂ ਨੂੰ ਪਰਮਜੀਤ ਸਿੰਘ ਪੰਮਾ (ਯੂ ਐਸ ਏ) ਵਲੋਂ ਖੇਡ ਕਿੱਟਾਂ ਭੇਜੀਆਂ ਗਈਆਂ । ਇਸ ਸਮਾਗਮ ਦੌਰਾਨ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮੂਹ ਪ੍ਰਬੰਧਕਾਂ ਨੇ ਕਿਹਾ ਪਰਮਜੀਤ ਸਿੰਘ ਪੰਮਾ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ। ਅਜਿਹੇ ਉਪਰਾਲੇ ਖਿਡਾਰੀਆਂ ਵਿੱਚ ਆਪਣੇ ਦੇਸ਼ ਤੇ ਸਮਾਜ ਲਈ ਹੋਰ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕਰਨਗੇ। ਸਮੂਹ ਮੋਹਤਬਰਾਂ ਨੇ ਇਸ ਕਾਰਜ ਲਈ ਐਨ ਆਰ ਆਈ ਪਰਮਜੀਤ ਸਿੰਘ ਪੰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮਲਕੀਤ ਸਿੰਘ ਕੀਤਾ (ਯੂ ਐਸ ਏ), ਅਮਰੀਕ ਸਿੰਘ ਮੀਕਾ ਨਾਮਧਾਰੀ, ਬਲਵਿੰਦਰ ਸ਼ੀਰਾ ਬਸਪਾ ਆਗੂ, ਜਸਵੰਤ ਸਿੰਘ ਪੰਚ, ਬਲਦੇਵ ਸਿੰਘ ਨਾਮਧਾਰੀ, ਤਾਰਾ ਸਿੰਘ, ਗੁਰਜੀਤ ਸਿੰਘ ਲੋਹਗੜ੍ਹ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਵਾ ਸੁਸਾਇਟੀ ਫਰੀਦਕੋਟ ਨੇ 300 ਹੜ੍ਹ ਪੀੜਤ  ਪਰਿਵਾਰਾਂ ਨੂੰ ਵੰਡਿਆ ਰਾਸ਼ਨ_ ਮਾ ਸੁਰੇਸ਼ ਅਰੋੜਾ
Next articleਪਿੰਡ ਕੋਹਾਰਵਾਲਾ ਸਕੂਲ ਦੀਆਂ ‘ਹੋਣਹਾਰ ਧੀਆਂ’ ਦਾ ਵਿਸ਼ੇਸ਼ ਸਨਮਾਨ