HOME ਪਰਮਜੀਤ ਕੌਰ ਬਲਾਕ ਸੰਮਤੀ ਨੂੰ ਬਹਿਰਾਮ ਵਿਖੇ ਸਿੱਕਿਆ ਨਾਲ ਤੋਲਿਆ ਕੀਤਾ ਗਿਆ

ਪਰਮਜੀਤ ਕੌਰ ਬਲਾਕ ਸੰਮਤੀ ਨੂੰ ਬਹਿਰਾਮ ਵਿਖੇ ਸਿੱਕਿਆ ਨਾਲ ਤੋਲਿਆ ਕੀਤਾ ਗਿਆ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਬਸਪਾ ਉਮੀਦਵਾਰ ਪਰਮਜੀਤ ਕੌਰ ਬਲਾਕ ਸੰਮਤੀ ਬਹਿਰਾਮ ਨੂੰ ਗੁਰਦਿਆਲ ਬੋਧ ਦੀ ਸਹਾਇਤਾ ਨਾਲ ਸਿੱਕਿਆਂ ਨਾਲ ਤੋਲਿਆ ਗਿਆ । ਉਨ੍ਹਾਂ ਕਿਹਾ ਕਿ ਇਹ ਲੜਕੀ ਬਹੁਤ ਹੀ ਮਿਸ਼ਨਰੀ ਹੈ ਜਿਹੜੀ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਤੇ ਚੱਲ ਰਹੀ ਅਤੇ ਉਨ੍ਹਾਂ ਦਾ ਮਿਸ਼ਨ ਫੈਲਾਉਣ ਤੋਂ ਪਿਛੋਂ ਨਹੀਂ ਹੱਟਦੀ। ਧਰਮਪਾਲ ਤਲਵੰਡੀ ਬਸਪਾ ਆਗੂ ਨੇ ਬਹਿਰਾਮ ਬਲਾਕ ਸੰਮਤੀ ਤੋਂ ਪਰਮਜੀਤ ਕੌਰ ਸਾਬਕਾ ਸਰਪੰਚ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਕਾਮਯਾਬ ਕਰਨ। ਇਸ ਮੌਕੇ ਤੇ ਕੁਲਦੀਪ ਬਹਿਰਾਮ ਯੂਥ ਆਗੂ ਬਸਪਾ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਪ੍ਰਕਾਸ਼ ਚੰਦ ਫਰਾਲਾ ਅਤੇ ਬੀਬੀਆਂ ਭੈਣਾਂ ਉਨ੍ਹਾਂ ਦੀ ਕੈਂਪੇਨ ਵਿੱਚ ਘਰ ਘਰ ਜਾ ਕੇ ਵੋਟਰਾਂ ਨੂੰ ਮਿਲੇ ਅਤੇ ਪਰਮਜੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਕਾਮਯਾਬ ਕਰਨ। ਇਸ ਮੌਕੇ ਪਰਮਜੀਤ ਕੌਰ ਨੇ ਬਹਿਰਾਮ ਦੀ ਬਲਾਕ ਸੰਮਤੀ ਦੇ ਵਰਕਰਾਂ ਦਾ ਅਤੇ ਗੁਰਦਿਆਲ ਬੋਧ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਾਰਟ ਫ਼ੇਲੀਅਰ ਨਾਲ ਜੂਝ ਰਹੀ 31 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ
Next articleਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਦੀਆ ਵੱਲੋਂ ਅਵੈਨਿਸ ਮੈਡੀਕਲ ਚੈੱਕਅਪ ਕੈਂਪ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ।