ਪਰਮਜੀਤ ਕੌਰ ਬਣੇ ਰਾਏਪੁਰ ਅਰਾਈਆਂ ਦੇ ਸਰਪੰਚ

ਪਰਮਜੀਤ ਕੌਰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਹੋਈਆਂ ਪੰਚਾਇਤ ਚੋਣਾਂ ਦੌਰਾਨ ਨਜ਼ਦੀਕੀ ਪਿੰਡ ਰਾਏਪੁਰ ਅਰਾਈਆਂ ਵਿਖੇ ਪਰਮਜੀਤ ਕੌਰ ਪਤਨੀ ਕਿਸ਼ੋਰ ਕੁਮਾਰ ਸਰਪੰਚ ਚਣੇ ਗਏ | ਪਿੰਡ ਦੀਆਂ 1200 ਵੋਟਾਂ ‘ਚੋਂ 760 ਵੋਟਾਂ ਪੋਲ ਹੋਈਆਂ ਅਤੇ ਪਰਮਜੀਤ ਕੌਰ ਨੇ 379 ਵੋਟਾਂ ਹਾਸਲ ਕਰਕੇ ਆਪਣੇ ਮੁੱਖ ਵਿਰੋਧੀ ਸ੍ਰੀਮਤੀ ਦਰਸ਼ੋ ਨਾਲੋਂ  97 ਵੋਟਾਂ ਵੱਧ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ | ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਉਹ ਨੇਕ ਦਿਲੀ ਅਤੇ ਇਮਾਨਦਾਰੀ ਨਾਲ ਪਿੰਡ ਦੀ ਤਰੱਕੀ ਲਈ ਕਾਰਜ ਕਰਨਗੇ | ਜ਼ਿਕਰਯੋਗ ਹੈ ਕਿ ਇਸ ਵਾਰ ਸਰਪੰਚੀ ਲਈ ਪਰਮਜੀਤ ਕੌਰ ਸਮੇਤ ਕੁੱਲ ਚਾਰ ੳਮੀਦਵਾਰ ਦਰਸ਼ੋ, ਪਿੰਕੀ ਅਤੇ ਚਰਨਜੀਤ ਕੌਰ ਚੋਣ ਮੈਦਾਨ ‘ਚ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਫ਼ਾ ਹੋ ਗਿਆ….
Next articleਐਧਰ ਵੇਖ