(ਸਮਾਜ ਵੀਕਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ 24 ਫ਼ਰਵਰੀ ਤੋਂ ਅਤੇ ਦਸਵੀਂ ਜਮਾਤ ਦੀ ਪ੍ਰੀਖਿਆ 10 ਮਾਰਚ ਤੋਂ ਸ਼ੁਰੂ ਹੋ ਰਹੀ ਹੈ । ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 2,84,658 ਵਿਦਿਆਰਥੀ ਪੇਪਰ ਦੇ ਰਹੇ ਹਨ। ਜਦ ਕਿ 9,877 ਵਿਦਿਆਰਥੀ ਓਪਨ ਪ੍ਰੀਖਿਆ ਦੇ ਰਹੇ ਹਨ। ਇਸੇ ਤਰ੍ਹਾਂ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ 2,72,105 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ ਅਤੇ 13,363 ਵਿਦਿਆਰਥੀ ਸੀਨੀਅਰ ਸੈਕੰਡਰੀ ਓਪਨ ਪ੍ਰੀਖਿਆ ਵਿੱਚ ਬੈਠ ਰਹੇ ਹਨ । ਸਕੂਲ ਸਿੱਖਿਆ ਮੰਤਰੀ ਨੇ ਬੋਰਡ ਪ੍ਰੀਖਿਆਵਾਂ ਦੇਣ ਜਾ ਰਹੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਖ਼ਤ ਮਿਹਨਤ ਜੀਵਨ ਵਿੱਚ ਸਫਲਤਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਇਕਮਾਤਰ ਕੁੰਜੀ ਹੈ
ਉਹਨਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਪੂਰੀ ਲਗਨ ਨਾਲ ਇੱਕ ਨਿਸ਼ਾਨਾ ਮਿੱਥ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।
ਬੱਚਿਆਂ ਨੂੰ ਪ੍ਰੀਖਿਆ ਵਿੱਚ ਸਫਲ ਹੋਣ ਲਈ ਪੜ੍ਹਾਈ ਦੀ ਸਮਾਂ ਸੂਚੀ ਤਿਆਰ ਕਰਨੀ ਚਾਹੀਦੀ ਹੈ। ਸਾਰੇ ਵਿਸ਼ਿਆਂ ਦੀ ਪੜ੍ਹਾਈ ਲਈ ਸਮਾਂ ਵੰਡ ਇਕਸਾਰ ਹੋਣੀ ਚਾਹੀਦੀ ਹੈ। ਜਿਨ੍ਹਾਂ ਵਿਸ਼ਿਆਂ ਵਿੱਚ ਵਿਦਿਆਰਥੀ ਕਮਜ਼ੋਰ ਹੋਵੇ, ਉਹਨਾਂ ਵਿਸ਼ਿਆਂ ਨੂੰ ਬਾਕੀ ਵਿਸ਼ਿਆਂ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ। ਕਦੇ ਵੀ ਵਿਦਿਆਰਥੀ ਨੂੰ ਸੌਖੇ ਵਿਸ਼ਿਆਂ ਤੇ ਸੌਖੇ ਪ੍ਰਸ਼ਨਾਂ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ।
ਕਈ ਵਿਦਿਆਰਥੀ ਪਹਿਲੇ ਦੋ-ਤਿੰਨ ਪੇਪਰਾਂ ਦੀ ਤਿਆਰੀ ਪੂਰੀ ਮਿਹਨਤ ਨਾਲ ਕਰਦੇ ਹਨ। ਪ੍ਰਸ਼ਨਾਂ ਦੇ ਉੱਤਰਾਂ ਨੂੰ ਚੰਗੀ ਤਰ੍ਹਾਂ ਰੱਟਾ ਲਗਾਉਂਦੇ ਹਨ। ਉਹ ਸਾਰਾ-ਸਾਰਾ ਦਿਨ ਪੜ੍ਹਦੇ ਹਨ। ਰਾਤ ਨੂੰ ਰੋਟੀ ਵੀ ਨਹੀਂ ਖਾਂਦੇ ਅਤੇ ਨੀਂਦ ਵੀ ਘੱਟ ਲੈਂਦੇ ਹਨ। ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਕੇਂਦਰ ਵਿੱਚ ਉਹ ਪੇਪਰ ਕਰਨ ਸਮੇਂ ਨੀਂਦ ਦੇ ਹੁਲਾਰੇ (ਝੂਟੇ) ਲੈਂਦੇ ਹਨ। ਵਿਦਿਆਰਥੀਆਂ ਨੂੰ ਪੇਪਰਾਂ ਦੇ ਦਿਨਾਂ ਵਿੱਚ ਪੜ੍ਹਨ, ਖੇਡਣ, ਟੀ.ਵੀ. ਪ੍ਰੋਗਰਾਮ, ਦੋਸਤਾਂ-ਮਿੱਤਰਾਂ ਨੂੰ ਮਿਲਣ, ਸੌਣ (ਆਰਾਮ), ਖਾਣ-ਪੀਣ ਆਦਿ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਤੇ ਪੇਪਰ ਹੱਲ ਕਰਨ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।
* ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਕਰਨ ਲਈ ਕਦੇ ਵੀ ਰੱਟਾ ਨਾ ਲਗਾਉ।
* ਹਮੇਸ਼ਾਂ ਸ਼ਾਂਤ ਅਤੇ ਇਕਾਂਤ ਮਾਹੌਲ ਵਿੱਚ ਹੀ ਪੜ੍ਹੋ, ਪੜ੍ਹਨ ਵੇਲੇ ਰਾਤ ਨੂੰ ਟੇਬਲ ਲੈਂਪ ਦੀ ਵਰਤੋਂ ਕੀਤੀ ਜਾਵੇ ਤਾਂ ਚੰਗੀ ਗੱਲ ਹੈ।
* ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਕਰਕੇ ਦੇਖ ਲੈਣ ਨਾਲ ਗ਼ਲਤੀਆਂ ਦਾ ਪਤਾ ਲੱਗ ਜਾਂਦਾ ਹੈ।
* ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜ਼ਿਆਦਾ ਦੇਰ ਤੱਕ ਨਹੀਂ ਪੜ੍ਹਨਾ ਚਾਹੀਦਾ।
* ਪ੍ਰੀਖਿਆ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਯਾਦ ਕੀਤੇ ਪ੍ਰਸ਼ਨਾਂ ਦੀ ਇੱਕ ਵਾਰ ਦੁਹਰਾਈ ਜ਼ਰੂਰ ਕਰਨੀ ਚਾਹੀਦੀ ਹੈ।
* ਪ੍ਰੀਖਿਆ ਦੇਣ ਸਮੇਂ ਆਪਣਾ ਰੋਲ ਨੰਬਰ, ਪੈਨ, ਪੈਨਸਿਲ, ਜੁਮੈਟਰੀ ਬਾਕਸ, ਕਲਿੱਪ ਬੋਰਡ ਆਦਿ ਲੈ ਕੇ ਜਾਣਾ ਨਾ ਭੁੱਲੋ।
* ਪ੍ਰੀਖਿਆ ਵਾਲੇ ਦਿਨ ਘਰੋਂ ਚੱਲਣ ਲੱਗਿਆਂ ਤਰੋ-ਤਾਜ਼ਾ ਹੋ ਕੇ ਜਾਣਾ ਚਾਹੀਦਾ ਹੈ ਤਾਂ ਜੋ ਪ੍ਰੀਖਿਆ ਸਫਲਤਾਪੂਰਵਕ ਹੋਵੇ।
* ਪ੍ਰੀਖਿਆ ਕੇਂਦਰ ਬਾਹਰ ਲੱਗੇ ਨੋਟਿਸ ਬੋਰਡ ਤੋਂ ਆਪਣਾ ਰੋਲ ਨੰਬਰ, ਕਮਰਾ ਨੰਬਰ ਤੇ ਸੀਟ ਨੰਬਰ (ਬੈਠਣ ਵਾਲੀ ਥਾਂ) ਦੇਖ ਕੇ ਹੀ ਪ੍ਰੀਖਿਆ ਕੇਂਦਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ।
* ਪ੍ਰੀਖਿਆ ਦੇਣ ਸਮੇਂ ਆਪਣੀ ਸੀਟ ਤੇ ਬੈਠਣ ਤੋਂ ਪਹਿਲਾਂ ਆਸੇ-ਪਾਸੇ ਦੇਖ ਲੈਣ ਚਾਹੀਦਾ ਹੈ ਕਿ ਕੋਈ ਪਰਚੀ (ਕਾਗ਼ਜ਼), ਕਿਤਾਬ, ਕਾਪੀ ਤਾਂ ਨਹੀਂ ਪਈ ਹੋਈ, ਕਿਉਂਕਿ ਕਈ ਵਾਰ ਕਿਸੇ ਵੱਲੋਂ ਪਹਿਲਾਂ ਸੁੱਟੀ ਹੋਈ ਪਰਚੀ ਜਾਂ ਪਹਿਲਾਂ ਪਿਆ ਹੋਇਆ ਕਾਗ਼ਜ਼ ਵੀ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ।
* ਪ੍ਰੀਖਿਅਕ ਵੱਲੋਂ ਉੱਤਰ ਕਾਪੀ ਮਿਲਣ ਤੇ ਉਸ ਦੇ ਮੁੱਖ ਪੰਨੇ ’ਤੇ ਰੋਲ ਨੰਬਰ, ਪੇਪਰ, ਵਿਸ਼ਾ ਆਦਿ ਲਈ ਜੋ ਖਾਨੇ ਬਣੇ ਹੋਏ ਹਨ। ਉਹਨਾਂ ਵਿੱਚ ਸਾਫ਼-ਸਾਫ਼ ਲਿਖੋ।
* ਪ੍ਰਸ਼ਨ ਪੱਤਰ ਮਿਲਣ ’ਤੇ ਹੀ ਸਭ ਤੋਂ ਪਹਿਲਾਂ ਇਸ ਦੇ ਸੱਜੇ ਕੋਨੇ ਤੇ ਆਪਣੇ ਰੋਲ ਨੰਬਰ ਲਿਖੋ, ਫਿਰ ਪ੍ਰਸ਼ਨ ਪੱਤਰ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਚੰਗੀ ਤਰ੍ਹਾਂ ਆਉਂਦੇ ਪ੍ਰਸ਼ਨਾਂ ’ਤੇ ਨਿਸ਼ਾਨ ਲਗਾਓ।
* ਜਿਹੜੇ ਪ੍ਰਸ਼ਨ ਚੰਗੀ ਤਰ੍ਹਾਂ ਆਉਂਦੇ ਹੋਣ, ਉਹਨਾਂ ਨੂੰ ਪਹਿਲਾਂ ਹੱਲ ਕਰੋ।
* ਉੱਤਰ ਕਾਪੀ ’ਤੇ ਲਿਖਣ ਤੋਂ ਪਹਿਲਾਂ ਦੋਵੇਂ ਪਾਸੇ ਸੱਜੇ ਅਤੇ ਖੱਬੇ ਜਗ੍ਹਾ ਛੱਡ ਕੇ ਹਾਸ਼ੀਆ ਲਗਾਓ। ਇਹ ਹਾਸ਼ੀਆ ਪੈਨਸਿਲ ਤੇ ਸਕੇਲ ਨਾਲ ਵੀ ਲਾ ਸਕਦੇ ਹੋ। ਜੇਕਰ ਇਹ ਤੁਹਾਡੇ ਕੋਲ ਨਹੀਂ ਹੈ ਤਾਂ ਦੋਵੇਂ ਪਾਸੇ ਲੋੜੀਂਦੀ ਜਗ੍ਹਾ ਛੱਡ ਕੇ ਕਾਗ਼ਜ਼ ਮੋੜ ਕੇ ਤੈਅ ਲਗਾ ਸਕਦੇ ਹੋ।
* ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਉਹਨਾਂ ਨੂੰ ਅੱਧਵਾਟੇ ਨਾ ਛੱਡੋ। ਜੇਕਰ ਤੁਸੀਂ ਕਿਸੇ ਪ੍ਰਸ਼ਨ ਦਾ ਉੱਤਰ ਭੁੱਲ ਗਏ ਹੋ ਤਾਂ ਕੁਝ ਸਮਾਂ ਸੋਚ ਕੇ ਦੁਬਾਰਾ ਲਿਖਣਾ ਸ਼ੁਰੂ ਕਰ ਦਿਉ। ਜੇਕਰ ਉੱਤਰ ਯਾਦ ਨਹੀਂ ਆ ਰਿਹਾ ਤਾਂ ਜ਼ਿਆਦਾ ਸਮਾਂ ਬਰਬਾਦ ਨਾ ਕਰੋ। ਹੋਰ ਨਵੇਂ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰ ਦਿਉ।
* ਪ੍ਰਸ਼ਨਾਂ ਦੇ ਉੱਤਰ ਹੈਡਿੰਗ ਬਣਾ ਕੇ ਲਿਖੋ ਤੇ ਹਰ ਪ੍ਰਸ਼ਨ ਦੇ ਉੱਤਰ ਤੋਂ ਬਾਅਦ ਇੱਕ-ਦੋ ਲਾਈਨਾਂ ਛੱਡ ਕੇ ਅਗਲੇ ਪ੍ਰਸ਼ਨ ਦਾ ਉੱਤਰ ਲਿਖੋ।
* ਪ੍ਰਸ਼ਨਾਂ ਦੇ ਉੱਤਰ ਵਧੀਆ ਪੈੱਨ ਨਾਲ ਸਾਫ਼-ਸਾਫ਼ ਲਿਖਣੇ ਚਾਹੀਦੇ ਹਨ।
* ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਲੋੜੀਂਦੀ ਸਮੱਗਰੀ ਆਪਣੇ ਨਾਲ ਹੀ ਲੈ ਕੇ ਜਾਉ ਤਾਂ ਕਿ ਕਿਸੇ ਵਿਦਿਆਰਥੀ ਤੋਂ ਮੰਗਣ ਸਮੇਂ ਸਮਾਂ ਖ਼ਰਾਬ ਨਾ ਹੋਵੇ।
* ਪੇਪਰ ਹੱਲ ਕਰਨ ਸਮੇਂ ਗੱਲਾਂ ਨਾ ਕਰੋ। ਨਾਂ ਹੀ ਜ਼ਿਆਦਾ ਸਮਾਂ ਪਾਣੀ ਪੀਣ ਜਾਂ ਬਾਥਰੂਮ ਜਾਣ ਸਮੇਂ ਖ਼ਰਾਬ ਕਰੋ।
* ਪੇਪਰ ਹੱਲ ਕਰਨ ਤੋਂ ਬਾਅਦ ਬਚੇ ਸਮੇਂ ਵਿੱਚ ਉੱਤਰ ਕਾਪੀ ’ਤੇ ਲਿਖੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਚੈਕ ਕਰੋ। ਜੇਕਰ ਕੋਈ ਛੋਟੀ ਮੋਟੀ ਗ਼ਲਤੀ ਰਹਿ ਗਈ ਹੋਵੇ ਜਾਂ ਕੋਈ ਸ਼ਬਦ-ਜੋੜ ਗ਼ਲਤ ਲਿਖੇ ਹੋਣ ਤਾਂ ਉਹਨਾਂ ਨੂੰ ਠੀਕ ਕਰੋ। ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ ।

Email :- karnailSinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj