ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਪਨੂੰ ਅੱਤਵਾਦੀ ਵਲੋਂ ਬਸਪਾ ਪ੍ਰਧਾਨ ਕਰੀਮਪੁਰੀ ਨੂੰ ਮਾਰਨ ਦੀ ਧਮਕੀ ਦੇਣ ਦਾ ਅਸਲ ਸੱਚ ਕੀ ਹੈ । ਅਤੇ ਸਰਕਾਰ ਕਿਉਂ ਖਾਮੋਸ਼ ਹੈ ਬਹੁਜਨਾਂ ਅਤੇ ਬਹੁਜਨ ਸਮਾਜ ਦੀ ਰਾਜਨੀਤੀ ਖ਼ਤਮ ਕਰਨ ਲਈ ਦੁਸ਼ਮਣ ਅਤੇ ਏਜੰਸੀਆਂ ਦਾ ਇਕੋ ਇੱਕ ਨੁਕਾਤੀ ਏਜੰਡਾ ਹੈ ਕਿ ਬਹੁਜਨ ਸਮਾਜ ਨੂੰ ਲੀਡਰਲੈਸ ਕਰ ਦਿਓ, ਜਿਸ ਨਾਲ ਉਹ ਇਸ ਸਮਾਜ ਨੂੰ ਜਿਵੇਂ ਉਹ ਚਾਹੁੰਦੈ ਨੇ ਓਸ ਢੰਗ ਨਾਲ ਵਰਤ ਸਕਣਗੇ, ਜਿਵੇਂ ਸਦੀਆਂ ਤੋਂ ਵਰਤਦੇ ਆਏ ਨੇ । ਅਵਤਾਰ ਸਿੰਘ ਕਰੀਮਪੁਰੀ ਸਾਹਿਬ ਕਾਂਸ਼ੀ ਰਾਮ ਦਾ ਇਕ ਐਸਾ ਸਿਪਾਹੀ ਹੈ ਜੋ ਲੱਗਪਗ ਚਾਲੀ ਸਾਲਾਂ ਤੋਂ ਡਟਿਆ ਹੋਇਆ ਹੈ ਜਿਸ ਵਿੱਚ ਅੱਜ ਵੀ ਪੂਰਾ ਕਰੰਟ ਹੈ ਜਿਸ ਦੁਆਰਾ ਅੱਜ ਵੀ ਦੁਸ਼ਮਣ ਜਮਾਤਾਂ ਪੂਰੇ ਝੱਟਕੇ ਦਿੱਤੇ ਜਾਂਦੇ ਨੇ । ਹੁਣ ਇਸ ਤੇਜ ਕਰੰਟ ਤੋਂ ਬਚਣ ਲਈ ਪਹਿਲਾਂ ਤਾਂ ਦੁਸ਼ਮਣ ਲਗਾਤਾਰ ਤੀਹ ਸਾਲ ਤੋਂ ਕਰੀਮਪੁਰੀ ਨੂੰ ਬਦਨਾਮ ਕਰਨ ਲਈ ਵੱਖ ਵੱਖ ਢੰਗ ਵਰਤਦੇ ਰਹੇ, ਪਰ ਜਦੋਂ ਦੇਖਿਆ ਕਿ ਸਮਾਜ ਅੱਜ ਵੀ ਉਸਦੀ ਪਿੱਠ ਤੇ ਖੜ੍ਹਾ ਹੈ , ਫਿਰ ਹੁਣ ਏਜੰਸੀਆਂ ਦੁਆਰਾ ਪੰਨੂ ਵਰਗੇ ਅੱਤਵਾਦੀਆਂ ਤੋਂ ਮਰਵਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ । ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ , ਜੇ ਸਰਕਾਰ ਕਰੀਮਪੁਰੀ ਜੀ ਨੂੰ ਸਕਿਓਰਟੀ ਮੁਹਈਆ ਕਰਵਾਉਂਦੀ ਹੈ ?? ਜੇ ਨਹੀਂ ਕਰਵਾਉਂਦੀ ਤਾਂ ਫਿਰ ਸਰਕਾਰ ਵੀ ਰਲੀ ਹੋਈ ਹੈ ਸੋ ਇਸ ਲਈ ਸਾਨੂੰ ਸਰਕਾਰ ਹੀ ਬਦਲਣੀ ਪੈਣੀ ਹੈ। ਗੁਰਨਾਮ ਕੂੰਟ ਕੈਨੇਡਾ ਜਿਸ ਦੀ ਜਾਣਕਾਰੀ ਗੁਰਨਾਮ ਕੂੰਟ ਨੇ ਫੋਨ ਤੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj