ਪਾਕਿਸਤਾਨੀ ਕਬੱਡੀ ਖਿਡਾਰੀ ਗੁਰਦੁਆਰਾ ਨਾਨਕਸਰ ਨਤਮਸਤਕ ਹੋਣ ਲਈ ਪੁੱਜੇ

ਵੈਨਕੂਵਰ (ਸਮਾਜ ਵੀਕਲੀ) ( ਮਲਕੀਤ ਸਿੰਘ) ਕੈਨੇਡਾ ਚ ਕਰਵਾਏ ਜਾ ਰਹੇ ਵੱਖ-ਵੱਖ ਕਬੱਡੀ ਮੈਚਾਂ ਚ ਸਰੀਰਕ ਸਮਰਥਾ ਵਿਖਾਉਣ ਲਈ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਕਨੇਡਾ ਦੌਰੇ ‘ਤੇ ਪੁੱਜੇ ਪਾਕਿਸਤਾਨੀ ਕਬੱਡੀ ਖਿਡਾਰੀ ਵੈਨਕੂਵਰ ਨਾਲ ਲੱਗਦੇ ਰਿਚ ਮੰਡ ਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਨਤਮਸਤਕ ਹੋਣ ਲਈ ਪੁੱਜੇ ਇੱਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਜੀ ਆਇਆ ਕਿਹਾ ਗਿਆ l ਉੱਘੇ ਰਿਆਲਟਰ ਪ੍ਰੈਟੀ ਰਸੂਲਪੁਰ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰੂ ਘਰ ‘ਚ ਪੁੱਜਣ ਵਾਲੇ ਇਹਨਾਂ ਖਿਡਾਰੀਆਂ ‘ਚ ਅਰਸਲਾਨ ਵੱਟੂ, ਅਲੀ ਵੜੈਚ,ਨਾਫੀਸ ਗੁਜਰ, ਸਾਜਾ ਗੁਜਰ, ਰਾਣਾ ਅਤੀ,ਅਕਮਲ ਡੋਗਰ, ਅਤੇ ਅਬੂ ਬਾਕਰ ਡੋਗਰ ਆਦਿ ਦੇ ਨਾਮ ਸ਼ਾਮਲ ਹਨ l ਇਸ ਮੌਕੇ ਇੰਦਰਜੀਤ ਗਿੱਲ ਅਤੇ ਚਰਨਜੀਤ ਬਰਾੜ, ਮਾਇਕ ਹੋਨਜਨ, ਹਰਪਾਲ ਸਿੰਘ ਗਰੇਵਾਲ, ਅਮਰੀਕ ਸਿੰਘ ਨਿੱਜਰ, ਬਲਦੇਵ ਸਿੰਘ ਬਰਾੜ ਅਤੇ ਗੁਰਦੀਪ ਸਿੰਘ ਵਾਹਿਦ ਮੌਜੂਦ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਚਿੰਤਨ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪ੍ਰੈਕਟੀਸ਼ਨਰਾ ਨੇ ਰੋਹ ਭਰਪੂਰ ਰੋਸ ਮਾਰਚ ਕੱਢਿਆ