ਪਾਕਿਸਤਾਨ ਵੱਲੋਂ ਅਮਰੀਕੀ ਕੂਟਨੀਤਕ ਤਲਬ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਨੇ ਅਮਰੀਕੀ ਕੂਟਨੀਤਕ ਤਲਬ ਕਰਕੇ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ਅਮਰੀਕਾ ਦੇ ਕਥਿਤ ਦਖ਼ਲ ਦਾ ਵਿਰੋਧ ਜਤਾਇਆ ਹੈ। ਉਂਜ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸੱਤਾ ਤੋਂ ਬੇਦਖ਼ਲ ਕਰਨ ਲਈ ‘ਵਿਦੇਸ਼ੀ ਸਾਜ਼ਿਸ਼’ ’ਚ ਵਾਸ਼ਿੰਗਟਨ ਦੀ ਭੂਮਿਕਾ ਹੈ।

ਵਿਦੇਸ਼ ਦਫ਼ਤਰ ਵੱਲੋਂ ਇਸਲਾਮਾਬਾਦ ’ਚ ਅਮਰੀਕੀ ਕੂਟਨੀਤਕ ਐਂਜਿਲਾ ਪੀ ਐਗਲਰ ਨੂੰ ਤਲਬ ਕੀਤਾ ਗਿਆ। ਇਹ ਕਦਮ ਪਾਕਿਸਤਾਨ ਦੀ ਕੌਮੀ ਸੁਰੱਖਿਆ ਪਰਿਸ਼ਦ ਵੱਲੋਂ ਵੀਰਵਾਰ ਨੂੰ ਲਏ ਗਏ ਫ਼ੈਸਲੇ ਮਗਰੋਂ ਉਠਾਇਆ ਗਿਆ। ਵਿਦੇਸ਼ ਦਫ਼ਤਰ ਨੇ ਰਸਮੀ ਸੰਵਾਦ ਦੌਰਾਨ ਵਿਦੇਸ਼ੀ ਅਧਿਕਾਰੀ ਵੱਲੋਂ ਵਰਤੀ ਗਈ ਭਾਸ਼ਾ ਦੇ ਮੁੱਦੇ ’ਤੇ ਵੀ ਅਮਰੀਕੀ ਕੂਟਨੀਤਕ ਨੂੰ ਵਿਰੋਧ ਦਾ ਪੱਤਰ ਸੌਂਪਿਆ ਹੈ। ਇਮਰਾਨ ਖ਼ਾਨ ਵੱਲੋਂ ਜਿਸ ਕਥਿਤ ਪੱਤਰ ਦਾ ਜ਼ਿਕਰ ਕੀਤਾ ਗਿਆ ਹੈ, ਉਸ ’ਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਵਿਰੋਧੀ ਧਿਰ ਦਾ ਬੇਵਿਸਾਹੀ ਮਤਾ ਡਿੱਗ ਜਾਂਦਾ ਹੈ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਾਲਾ ਵੱਟ ਰਹੀ ਕੇਂਦਰ ਸਰਕਾਰ: ਮੋਰਚਾ
Next articleਟੌਹੜਾ ਦੇ ਬਰਸੀ ਸਮਾਗਮ ਵਿੱਚ ਭਾਜਪਾ ਦਾ ਬੋਲਬਾਲਾ