ਭਾਰਤੀ ਖੇਤਰ ’ਚ ਦਾਖ਼ਲ ਹੋਏ ਡਰੋਨ ਨੂੰ ਪਾਕਿ ਖਦੇੜਿਆ

ਅਟਾਰੀ (ਸਮਾਜ ਵੀਕਲੀ):  ਬੀਤੀ ਰਾਤ ਸਰਹੱਦੀ ਚੌਕੀ ਰਾਜਾਤਾਲ ਨੇੜੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਮਗਰੋਂ ਡਰੋਨ ਪਾਕਿਸਤਾਨ ਵੱਲ ਪਰਤ ਗਿਆ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ ਕਰੀਬ ਸਾਢੇ 10 ਵਜੇ ਸਰਹੱਦੀ ਚੌਂਕੀ ਰਾਜਾਤਾਲ ’ਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਦੀ ਆਵਾਜ਼ ਸੁਣੀ। ਉਨ੍ਹਾਂ ਡਰੋਨ ਨੂੰ ਡੇਗਣ ਲਈ 50-60 ਗੋਲੀਆਂ ਚਲਾਈਆਂ ਪਰ ਉਹ ਪਾਕਿਸਤਾਨ ਪਰਤਣ ’ਚ ਕਾਮਯਾਬ ਰਿਹਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ ਖ਼ਿਲਾਫ਼ ਜੰਗ ’ਚ ਇਹਤਿਆਤ ਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ: ਮੋਦੀ
Next articleCivic groups slam pardon for jailed ex-S.Korean Prez