ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿੱਚ ਡੀਪਗਟੀਐਫ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਸਹਾਬਪੁਰ ਵਿਖੇ ਕਰਵਾਏ ਗਏ ਚਿੱਤਰਕਲਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਵਿਦਿਆਰਥੀਆਂ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਸਕੂਲ ਮੁਖੀ ਸ਼ੰਕਰ ਦਾਸ ਅਤੇ ਸਮੂਹ ਸਟਾਫ ਵਲੋਂ ਸਨਮਾਨ ਕੀਤਾ ਗਿਆ। ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਛੇਵੀਂ ਜਮਾਤ ਦੇ ਬੱਚੇ ਅਰਮਾਨਪ੍ਰੀਤ ਸਿੰਘ ਨੂੰ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਪਿੰਡ ਦੇ ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਅਤੇ ਵਿਲੇਜ ਯੂਥ ਕਲੱਬ ਕਾਹਮਾ ਵਲੋਂ ਇਸ ਬੱਚੇ ਦੀ ਵਿਸ਼ੇਸ਼ ਹੌਸਲਾ ਅਫਜਾਈ ਕੀਤੀ ਗਈ। ਬਾਕੀ ਵੀ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਮੈਡਮ ਸੀਮਾ,ਪ੍ਰਿਤਪਾਲ ਸਿੰਘ, ਮਾਲਵਿੰਦਰ ਕੌਰ,ਮਾਧਵੀ ਮੈਡਮ,ਅਨੂਪ ਰਾਣੀ,ਕੈਂਪਸ ਮੈਨੇਜਰ ਜਸਪਾਲ ਸਿੰਘ ,ਨਿਤਿਨ ,ਕੁਲਵਿੰਦਰ ਲਾਲ ,ਅਜੇ ਕੁਮਾਰ , ਮੈਡਮ ਅਰਨੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly