HOME ਇਸ ਵਾਰ ਬਹੁਜਨ ਸਮਾਜ ਦੇ ਮਸੀਹਾ ਦਾ ਪ੍ਰੀਨਿਰਵਾਣ ਦਿਵਸ ਬਸਪਾ ਵੱਡੇ ਪੱਧਰ...

ਇਸ ਵਾਰ ਬਹੁਜਨ ਸਮਾਜ ਦੇ ਮਸੀਹਾ ਦਾ ਪ੍ਰੀਨਿਰਵਾਣ ਦਿਵਸ ਬਸਪਾ ਵੱਡੇ ਪੱਧਰ ਤੇ ਮਨਾਏਗੀ -ਜਸਵੰਤ ਰਾਏ

3

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਬਹੁਜਨਾ ਦੇ ਮਸੀਹਾ, ਯੁੱਗਪੁਰਸ਼, ਸਮੁੱਚੀ ਨਾਰੀ ਜਾਤੀ ਦੇ ਕਾਲੀਆਂਣ ਕਰਨ ਵਾਲੇ, ਸਿੰਬਲ ਆਫ ਨੋਲਜ, ਮਾਨਵੀ ਅਧਿਕਾਰਾਂ ਦੇ ਰਾਖੇ, ਭਾਰਤੀ ਸੰਵਿਧਾਨ ਦੇ ਘਾੜੇ ਬੋਧੀਸਤਵ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਡਾ ਪ੍ਰੀਨਿਰਵਾਣ ਦਿਵਸ 6 ਦਸੰਬਰ ਨੂੰ ਆ ਰਿਹਾ ਹੈ ਅਤੇ ਬਹੁਜਨ ਸਮਾਜ ਪਾਰਟੀ ਆਪਣੇ ਮਹਾ ਪੁਰਸ਼ਾਂ ਦੇ ਪ੍ਰੀਨਿਰਵਾਣ ਦਿਵਸ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਰ ਵਰਕਰ, ਸਮਰਥਕ, ਆਗੂ (ਸੂਬਾ, ਜਿਲ੍ਹਾ, ਵਿਧਾਨ ਸਭਾ ਪੱਧਰ) ਅਤੇ ਉਨ੍ਹਾਂ ਨੂੰ ਸਮਝਣ ਅਤੇ ਮਨਣ ਵਾਲੇ ਹਰੇਕ ਸਨਮਾਨਯੋਗ ਸਾਥੀ ਨੂੰ ਸੱਦਾ ਦਿੰਦੀ ਹੈ ਜਿਸ ਲਈ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਨਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਦਿੱਤੇ ਸਮੂਹਿਕ ਸਦੇ ਅਨੁਸਾਰ ਕੇਂਦਰੀ ਸੂਬਾ ਇੰਚਾਰਜ ਮਾਨਯੋਗ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਚ ਸੂਬੇ ਦੇ ਪ੍ਰਧਾਨ ਮਾਨਯੋਗ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਵਲੋਂ ਦਿੱਤੇ ਸਨੇਹੇ ਅਨੁਸਾਰ, ਕਿ ਉਚੇਚੇ ਪ੍ਰੋਗਰਾਮ ਉਲੀਕ ਕੇ ਦਿੱਤੇ ਗਏ ਬੈਨਰਾਂ ਦੇ ਨਮੂਨਿਆਂ ਅਨੁਸਾਰ ਫਲੇਕ੍ਸ ਲਗਾ ਕੇ ਆਪਣੇ ਆਪਣੇ ਪਿੰਡ ਜਾਂ ਮੁਹੱਲਾ ਜਿਥੇ ਵੀ ਆਪ ਹੋਵੋ ਕੀਤੇ ਜਾਣ ਅਤੇ ਜਿਸ ਵਿਚ ਉਨ੍ਹਾਂ ਵਲੋਂ ਜੋ ਘਾਲਨਾਵਾਂ ਕੀਤੀਆਂ ਗਈਆਂ, ਉਨ੍ਹਾਂ ਵਲੋਂ ਲੰਬਾ ਸਮਾਂ ਔਖੇ ਹਲਾਤਾਂ ਦਾ ਮੁਕਾਬਲਾ ਕਰਕੇ ਸਾਡੇ ਸਭ ਲਈ ਇਨਸਾਨਾਂ ਵਾਲੀ ਜਿੰਦਗੀ ਜਿਉਣ ਲਈ ਜਿਹੜੇ ਹੱਕ ਹਕੂਕ ਲੈ ਕੇ ਦਿੱਤੇ ਦੀ ਚਰਚਾ ਕੀਤੀ ਜਾਵੇ ਅਤੇ ਇਸ ਉਪਰੰਤ ਪਿੰਡ ਜਾਂ ਮੁਹੱਲੇ ਦਾ ਸੰਗਠਨ ਵੀ ਬਣਾਇਆ ਜਾਵੇ।

(ਇੰਜ ਜਸਵੰਤ ਰਾਏ)
ਸੂਬਾ ਦਫਤਰ ਸਕੱਤਰ
ਬਹੁਜਨ ਸਮਾਜ ਪਾਰਟੀ, ਪੰਜਾਬ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਤਰਕਲਾ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਕਾਹਮਾ ਸਕੂਲ ਵਲੋਂ ਸਨਮਾਨ
Next articleਮੀਡੀਆ ਇਨਚਾਰਜ ਬਹੁਜਨ ਸਮਾਜ ਪਾਰਟੀ- ਲੁਧਿਆਣਾ ਬਿੱਟੂ ਸੇਰਪੁਰੀਆ