ਜਲੰਧਰ (ਸਮਾਜ ਵੀਕਲੀ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਡਾ ਨਵਨਿੰਦਰਾ ਬਹਿਲ ਦੇ ਵਿਛੋੜੇ ਤੇ ਕਮੇਟੀ ਵੱਲੋਂ ਉਹਨਾਂ ਦੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਵਨਿੰਦਰਾ ਬਹਿਲ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟ੍ਰਸਟੀ ਸ਼੍ਰੋਮਣੀ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਹਾਣੀ’ ਨੌਂ ਬਾਰਾਂ ਦਸ’ ਤੇ ਅਧਾਰਿਤ ਨਾਟਕ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਖੇਡਿਆ ਸੀ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਥੀਏਟਰ ਵਿਭਾਗ ਵਿੱਚ ਪ੍ਰੋਫੈਸਰ, ਭਾਰਤੀ ਰੰਗਮੰਚ ਦੀ ਉੱਘੀ ਅਦਾਕਾਰਾ, ਨਿਰਦੇਸ਼ਕ ਅਤੇ ਲੇਖਿਕਾ ਸਾਹਿਤ ਅਤੇ ਕਲਾ ਜਗਤ ਨੂੰ ਅਲਵਿਦਾ ਆਖ ਗਏ । ਉਹ ਪ੍ਰਸਿੱਧ ਲੇਖਕ ਕਪੂਰ ਸਿੰਘ ਘੁੰਮਣ ਦੀ ਬੇਟੀ ਸਨ । ਪੰਜਾਬੀ ਯੂਨੀਵਰਸਿਟੀ ਵਿੱਚ ਪੜਾਉਂਦਿਆਂ ਉਹਨਾਂ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਕਈ ਲੜੀਵਾਰ ਸੀਰੀਅਲ ਵਿੱਚ ਅਦਾਕਾਰੀ ਕੀਤੀ। ਉਹਨਾਂ ਨੇ ਪੰਜਾਬੀ ਕਲਾਕਾਰਾਂ ਨੂੰ ਅਦਾ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਣ ਲਈ ਅਥਾਹ ਮਿਹਨਤ ਕੀਤੀ। ਇਵੇਂ ਹੀ ਪੰਜਆਬੀ ਕਲਾ ਸਾਧਨਾ ਕੇਂਦਰ ਦੇ ਪ੍ਰਧਾਨ ਨੀਕੋਲਾਈ ਉੱਪਲ, ਲਿਖਾਰੀ ਯਾਦਵਿੰਦਰ ਵਾਹਦ ਦੀਦਾਵਰ, ਅਬਦੁਲ ਗਫਾਰ ਸੁਨੇਹਾ, ਕੈਪਟਨ ਹਰਪਾਲ ਦੀਦਾਵਰ, ਮਹਿੰਦਰ ਸਿੱਧੂ ਖੋਜਕੀਪੁਰ ਤੇ ਅਬੁਲ ਮੰਨਾਨ ਗੇਰਾ ਨੇ ਦੁੱਖ ਪਰਗਟ ਕੀਤਾ ਹੈ। ਨੇ ਕਿਹਾ ਕਿ ਅੱਜ ਜਦੋਂ ਪੰਜਾਬੀ ਲੋਕ ਪੱਖੀ ਰੰਗਮੰਚ ਨੂੰ ਲੇਖਕਾਂ, ਨਿਰਦੇਸ਼ਕਾਂ ਅਦਾਕਾਰਾਂ ਅਤੇ ਰੰਗਮੰਚ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਵਡੇਰੀ ਲੋੜ ਅਜਿਹੇ ਮੌਕੇ ਨਵਨਿੰਦਰਾ ਬਹਿਲ ਦਾ ਵਿਛੋੜਾ ਅਤਿ ਦੁਖਦਾਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



