ਜਗਜੀਤ ਅਰੋੜਾ, ਜੱਥੇਦਾਰ ਸਾਗ਼ਰ, ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ ਵਾਲੀਆ ਨੇ ਮੈਡਮ ਪ੍ਰੀਤੀ ਅਰੋੜਾ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਆਪਣੇ ਯੂਨੀਅਨ ਵਿੱਚ ਵਿਸਥਾਰ ਕਰਦੇ ਹੋਏ ਲੁਧਿਆਣਾ ਵਿੱਚ ਇਸਤਰੀ ਵਿੰਗ ਸਥਾਪਿਤ ਕੀਤਾ ਗਿਆ ਜਿਸ ਦੀ ਪ੍ਰਧਾਨ ਮੈਡਮ ਗੁਰਪ੍ਰੀਤ ਕੌਰ (ਪ੍ਰੀਤੀ ਅਰੋੜਾ) ਨੂੰ ਲੁਧਿਆਣਾ ਸ਼ਹਿਰੀ ਦਾ ਇਸਤਰੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ । ਇਸ ਮੌਕੇ ਮੈਡਮ ਪ੍ਰੀਤੀ ਅਰੋੜਾ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਜਨਰਲ ਸਕੱਤਰ ਸ੍ਰ: ਜਗਜੀਤ ਸਿੰਘ ਅਰੋੜਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਜੱਥੇਦਾਰ ਰੋਸ਼ਨ ਸਿੰਘ ਸਾਗਰ, ਮੀਤ ਪ੍ਰਧਾਨ ਪੰਜਾਬ ਕੈਪਟਨ ਕੁਲਵੰਤ ਸਿੰਘ, ਲੁਧਿਆਣਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕਨੀਜ਼ਾਂ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਤ ਸਿੰਘ ਵਾਲੀਆ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਜ਼ਿੰਮੇਵਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਪ੍ਰੀਤੀ ਅਰੋੜਾ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕੌਮੀ ਪ੍ਰਧਾਨ ਸ੍ਰ: ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਵੱਲੋਂ ਕੋਈ ਵੀ ਡਿਊਟੀ ਲਗਾਈ ਗਈ ਤਾਂ ਉਸ ਨੂੰ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 23 ਮਾਰਚ ਨੂੰ ਹਰਿਆਣਾ ਦੇ ਪਿੱਪਲੀ ਵਿਖੇ ਹੋਣ ਵਾਲੀ ਕਿਸਾਨ ਮਜ਼ਦੂਰ ਜਨਕ੍ਰਾਂਤੀ ਰੈਲੀ ਵਿੱਚ ਉਹ ਵੱਧ ਤੋਂ ਵੱਧ ਇਸਤਰੀ ਵਿੰਗ ਦੀਆਂ ਬੀਬੀਆਂ ਨੂੰ ਲੈ ਕੇ ਸ਼ਾਮਿਲ ਹੋਣਗੇ ਅਤੇ ਯੂਨੀਅਨ ਇਸਤਰੀ ਵਿੰਗ ਵਿੱਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਸ੍ਰ: ਇਸ਼ਪ੍ਰੀਤ ਸਿੰਘ, ਮੈਡਮ ਨਿਹਾਰਿਕਾ ਅਰੋੜਾ, ਮੈਡਮ ਸਿਮਰਜੀਤ ਕੌਰ, ਮੈਡਮ ਅਮਨ ਥਿੰਦ, ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



