(ਸਮਾਜ ਵੀਕਲੀ)
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ ਨਾਲ ਜੁੜੇ ਹੋਣ ਕਾਰਨ ਅਕਸਰ ਹੀ ਇਹਨਾਂ ਦੀਆਂ ਕਹਾਣੀਆਂ, ਕਵਿਤਾਵਾਂ ਹਰ ਰੋਜ ਸੋਸ਼ਲ ਮੀਡੀਆ ਤੇ ਫੇਸਬੁੱਕ ਉਤੇ ਛਪਦੇ ਰਹਿੰਦੇ ਸਨ, ਇਹਨਾਂ ਦੇ ਲੱਖਾਂ ਹੀ ਪ੍ਸੰਸਕ ਜਦੋਂ ਇਹਨਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਕਵਿਤਾਵਾਂ ਪੜ੍ਹਦੇ ਹਨ ਤਾਂ ਬਹੁਤ ਪ੍ਰਸੰਸਾ ਕਰਦੇ ਹਨ ਕਿਉਂਕਿ ਇਹਨਾਂ ਦੀਆਂ ਕਹਾਣੀਆਂ ਵਿੱਚ ਉਹ ਦਰਦ ਹੁੰਦਾ ਹੈ,ਜਿਸਨੂੰ ਪੜ੍ਹਕੇ ਅੱਜਕੱਲ੍ਹ ਦੇ ਚੱਲ ਰਹੇ ਮਾਹੌਲ ਵਿਚੋਂ ਬਾਹਰ ਨਿੱਕਲ ਲਈ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲਦੀ ਹੈ।ਇਨ੍ਹਾਂ ਦੀ ਰਚਨਾ ਦਰਦ ਤੋਂ ਸ਼ੁਰੂ ਹੁੰਦੀ ਹੈ ਪਰ ਉਸ ਦੀ ਮੱਲ੍ਹਮਪੱਟੀ ਕਰਕੇ ਖ਼ਤਮ ਹੁੰਦੀ ਹੈ,ਹਰ ਰਚਨਾ ਇੱਕ ਸਾਰਥਿਕ ਸਿੱਧ ਹੁੰਦੀ ਹੈ।
ਮੈਂ ਵੀਰ ਸਿੰਘ ਜੀ ਦੀਆਂ ਬਹੁਤ ਹੀ ਵਧੀਆ ਰਚਨਾਵਾਂ ਕਹਾਣੀਆਂ ਲੇਖ ਤੇ ਕਵਿਤਾਵਾਂ ਫੇਸਬੁੱਕ ਵਿੱਚ ਵੇਖੀਆਂ ਮੇਰਾ ਲੇਖਕਾਂ ਲਈ ਦਿਲ ਵਿੱਚ ਬਹੁਤ ਵੱਡਾ ਸਨਮਾਨ ਹੈ ਮੈਂ ਉਨ੍ਹਾਂ ਨੂੰ ਰਚਨਾਵਾਂ ਮੇਰੇ ਕੋਲ ਭੇਜਣ ਲਈ ਕਿਹਾ ਜੋ ਕਿ ਅੱਜਕੱਲ੍ਹ ਪੰਜਾਬੀ ਦੇ ਮਹਾਨ ਅਖ਼ਬਾਰ ਡੇਲੀ ਹਮਦਰਦ,ਸਾਂਝੀ ਸੋਚ’ਸਾਡੇ ਲੋਕ,ਸਾਂਝ ਮਾਲਵਾ ਬਾਣੀ, ਬੀ ਟੀਟੀ ਨਿਊਜ਼,ਪ੍ਰੀਤਨਾਮਾਂ, ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਵਰਲਡ ਪੰਜਾਬੀ ਟਾਈਮਜ਼ ਵਿਚ ਕੋਈ ਨਾ ਕੋਈ ਰਚਨਾ ਛਪਦੀ ਰਹਿੰਦੀ ਹੈ।ਮੈਂ ਇਨ੍ਹਾਂ ਦੇ ਜੀਵਨ ਬਾਰੇ ਪੁੱਛਿਆ ਜੋ ਇਨ੍ਹਾਂ ਨੇ ਵੇਰਵੇ ਸਹਿਤ ਦੱਸਿਆ ਇਨ੍ਹਾਂ ਦਾ ਜਨਮ ਨਾਨਕਮਤਾ ਸਾਹਿਬ ਦੇ ਨਜਦੀਕ ਪਿੰਡ ਏਚਤਾ ਬੀਂ ਯੂਪੀ ਦੀ ਧਰਤੀ ਤੇ ਹੋਇਆ, ਕੁਝ ਚਿਰ ਬਾਅਦ ਹੀ ਪੰਜਾਬ ਵਿੱਚ ਬਲਾਕ ਧਰਮਕੋਟ ਦੇ ਪਿੰਡ ਮੁਦਾਰਪੁਰ ਵਿੱਚ ਆਣ ਕੇ ਵੱਸ ਗਏ।
ਦਸਵੀਂ ਤੱਕ ਪੀਰਮੁਹੰਮਦ ਸਕੂਲ ਵਿੱਚ ਆਪਣੀ ਮਾਸੀ ਕੋਲ ਰਹਿ ਕੇ ਪੜ੍ਹੇ ਅਤੇ ਆਈ ਟੀ ਆਈ ਸਰਹਾਲੀ ਤੋਂ ਕਰਦੇ ਹੋਏ ਟਾਵਰਾਂ ਦੀ ਨੌਕਰੀ ਕਰ ਲਈ ਤਰਨਤਾਰਨ ਜਿਲੇ ਦੇ ਸਾਰੇ ਟਾਵਰਾਂ ਤੇ ਕੰਮ ਕਰਦਿਆਂ ਗਿਆਰਾਂ ਸਾਲ ਗੁਜਾਰ ਲਏ, ਜਦੋਂ ਕਦੇ ਕੋਈ ਵਿਹਲਾ ਸਮਾਂ ਮਿਲਦਾ ਤਾਂ ਲਿਖਣ ਲੱਗ ਜਾਣਾ ਕਿਉਂ ਮਨ ਤੇ ਅੰਦਰੋਂ ਇੱਕ ਹੂਕ ਉੱਠਦੀ ਸੀ,ਪ੍ਰਸ਼ਾਸਕੀ ਢਾਂਚਾ ਸਮਾਜਿਕ ਬੰਧਨ ਧਰਮ ਤੇ ਜਾਤ ਜੋ ਲੋਕਾਂ ਦਾ ਤੋੜ ਵਿਛੋੜਾ ਕਰ ਰਹੇ ਹਨ।ਇਨ੍ਹਾਂ ਦੇ ਮਨ ਨੂੰ ਮਾੜੀ ਸਥਿਤੀ ਪ੍ਰਸ਼ਾਸਨ ਸਰਕਾਰਾਂ ਜਾਂ ਸਮਾਜਿਕ ਬਿਲਕੁਲ ਨਹੀਂ ਭਾਉਂਦੀ,ਬਸ ਫਿਰ ਕਲਮ ਚੁੱਕ ਲੈਂਦੇ ਹਨ।ਪੰਜਾਬ ਚ ਵਿਗੜਦੇ ਹਾਲਾਤਾਂ ਨੂੰ ਮੁੱਖ ਰੱਖਦੇ ਤਲਵਾਰ ਚੁੱਕਣੀ ਤਾਂ ਖ਼ਤਰਾ ਮੁੱਲ ਲੈਣਾ ਹੈ ਪਰ ਸਾਨੂੰ ਗੁਰੂ ਨੇ ਸ਼ਬਦ ਦਿੱਤਾ ਹੈ,ਜਿਸ ਦੀ ਤਾਕਤ ਤਲਵਾਰਾਂ ਦੇ ਮੂੰਹ ਮੋੜਨ ਦੀ ਤਾਕਤ ਰੱਖਦੀ ਹੈ।
ਇਹ ਉਸਦੀ ਖਾਸੀਅਤ ਹੈ, ਕਈ ਵਾਰ ਬੰਬੂਕਾਟ ਤੇ ਜਾਂਦਿਆਂ ਕੋਈ ਗੱਲ ਚੇਤੇ ਆ ਜਾਣੀ ਤਾਂ ਝੱਟ ਰੋਕ ਕੇ ਉਸਨੂੰ ਲਿਖ ਲੈਣਾ,ਇੱਕ ਦਿਨ ਪੀਰਮੁਹੰਮਦ ਦੇ ਕੁਝ ਸਾਹਿਤ ਵਿਚ ਦਿਲਚਸਪੀ ਰੱਖਣ ਵਾਲਿਆਂ ਨਾਲ ਮੁਲਾਕਾਤ ਹੋਈ ਤਾਂ ਬਹਿ ਕੇ ਵਿਚਾਰਾਂ ਕਰਦਿਆਂ ਪੰਜਾਬੀ ਲਿਖਾਰੀ ਸਾਹਿਤ ਸਭਾ ਬਣਾਉਣ ਦਾ ਸਾਰਿਆਂ ਨੇ ਫੈਸਲਾ ਕਰ ਲਿਆ, ਅਤੇ ਉਸ ਦਿਨ ਤੋਂ ਲਿਖਣ ਦੀ ਰੁਚੀ ਹੋਰ ਵੀ ਵਧ ਗਈ, ਪੰਜਾਬੀ ਲਿਖਾਰੀ ਸਾਹਿਤ ਸਭਾ ਦੇ ਹੋਰਨਾਂ ਮੈਂਬਰਾਂ ਦੇ ਵੀਰ ਸਿੰਘ ਜੀ ਸਦਾ ਹੀ ਰਿਣੀ ਰਹਿਣਗੇ ਜਿੰਨ੍ਹਾਂ ਦੀ ਬਦੌਲਤ ਅੱਜ ਹਰ ਬੱਚਾ, ਜਵਾਨ, ਬਜੁਰਗ ਜੋ ਉਨ੍ਹਾਂ ਨੂੰ ਨੇੜੇ ਤੋਂ ਜਾਨਣ ਲੱਗ ਪਏ ਹਨ, ਇਹਨੂੰ ਦੀ ਕਲਮ ਤੋਂ ਲਿਖੀਆਂ ਹੋਈਆਂ ਕਹਾਣੀਆਂ, ਅਰਥੀ ਨੂੰ ਮੋਢਾ,ਬੇਵੱਸ ਬਾਪ,ਖੂੰਡੀ ਦੀ ਪਛਾਣ, ਹੱਥ ਦੀ ਸਜਾ,ਅਸੀਂ ਨੁਹਾਂ ਨਹੀਂ ਧੀਆਂ ਹਾਂ, ਕਮੀਜ ਦਾ ਬਟਨ, ਮਿਹਨਤ ਦੀ ਕਮਾਈ,ਮੇਰਾ ਕੀ ਕਸੂਰ,ਵੱਡੀ ਜੰਗ,ਕਿਉਂ ਅਨੇਕਾਂ ਕਹਾਣੀਆਂ ਲੇਖ ਕਵਿਤਾਵਾਂ ਤੇ ਗੀਤ ਛਪਦੇ ਹਨ।ਪਾਠਕਾਂ ਸਾਹਮਣੇ ਇਨ੍ਹਾਂ ਦੀ ਇੱਕ ਬਹੁਤ ਵਧੀਆ ਕਵਿਤਾਵਾਂ —
ਬੇਟੀ ———-
ਜਿਸ ਵਿਹੜੇ ਵਿੱਚ ਖੇਡੇ ਬੇਟੀ,
ਉਹ ਘਰ ਕਰਮਾਂ ਵਾਲਾ ਏ।
ਸਾਖ ਸ਼ਾਤ ਹੈ ਲਛਮੀ ਬੇਟੀ,
ਜਿਸਦਾ ਰੂਪ ਨਿਰਾਲਾ ਹੈ।
ਕੰਮਕਾਰ ਹੈ ਸਾਰਾ ਕਰਦੀ,
ਮਾਂ ਨਾਲ ਹੱਥ ਵਟਾਉਂਦੀ ਹੈ।
ਝਾੜੂ ਮਾਰੇ ਪੋਚੇ ਲਾਵੇ,
ਘਰ ਨੂੰ ਖੂਬ ਸਜਾਉਂਦੀ ਹੈ।
ਵੀਰਾਂ ਨਾਲ ਜੇ ਲੜ ਪੈਂਦੀ ਏ,
ਖੁਦ ਹੀ ਆਪ ਮੰਨਾ ਲੈਂਦੀ।
ਪਿਆਰੀਆਂ ਪਿਆਰੀਆਂ ਕਰਕੇ ਗੱਲਾਂ
ਵੀਰਾਂ ਤਾਈਂ ਵਰਚਾਅ ਲੈਂਦੀ।
ਚਾਵਾਂ ਦੇ ਨਾਲ ਬੰਨ੍ਹੇ ਰੱਖੜੀ,
ਗੁੱਟ ਤੇ ਸੋਹਣਿਆਂ ਵੀਰਾਂ ਦੇ,
ਭੈਣ ਭਰਾ ਦੀ ਬਣੇ ਜੇ ਜੋੜੀ।
ਇਹ ਸਭ ਖੇਲ ਤਕਰੀਰਾਂ ਦੇ।
ਪੀਰਮੁਹੰਮਦ ਵਾਲਿਆ (ਵੀਰੇ)
ਸਭ ਦੀ ਬੇਟੀ ਹੋਵੇ।
ਬੇਟੀ ਆ ਕੇ ਚੁੱਪ ਕਰਾਂਉਂਦੀ,
ਮਾਂ ਬਾਪ ਜਦ ਰੋਵੇ ।
————–
ਕਿੱਕਰ ਦੀ ਦਾਤਣ
ਨਾ ਕਿਤੋਂ ਲੱਭੇ, ਕਿੱਕਰ ਦੀ ਦਾਤਣ,
ਨਾ ਚੂਪਣ, ਲਈ ਗੰਨਾ ਏਂ।
ਟਾਂਵੀ ਟਾਂਵੀ ਕੋਈ ਬੀਜੇ ਮੱਕੀ,
ਨਾ ਬੰਨ੍ਹਦਾ ਕੋਈ ਮੰਨ੍ਹਾ ਏਂ।
ਕੱਚੇ ਰਾਹ ਕਿਤੇ, ਰਹੇ ਨਾ ਚੌੜੇ,
ਨਾ ਛੱਡਿਆ ਵੱਟ ਤੇ ਬੰਨਾ ਏਂ।
ਸਟੀਲ ਦੇ ਭਾਂਡੇ ਵਰਤਣ ਲੱਗ ਪਏ,
ਨਾ ਕਹੇਂ ਦਾ ਦਿਸਦਾ ਛੰਨਾ ਏਂ।
ਤਾਹੀਂ ਤਾਂ ਮੁੰਡੇ ਸੋਹਲ (ਵੀਰਿਆ)
ਨਾ ਮੋੜੇ ਕੋਈ ਵੰਨ੍ਹਾ ਏਂ।
ਨਾ ਮੋੜੇ ਕੋਈ ਵੰਨ੍ਹਾ ਏਂ।
ਵੀਰ ਸਿੰਘ ਦੀ ਕਲਮ ਹੁਣ ਉੱਚ ਕੋਟੀ ਦੇ ਲਿਖਾਰੀਆਂ ਦੇ ਬਰਾਬਰ ਖੜ੍ਹਨ ਦਾ ਮਾਣ ਰੱਖਦੀ ਹੈ।ਲੇਖ ਕਹਾਣੀ ਗੀਤ ਕਵਿਤਾਵਾਂ ਹਰ ਰੰਗ ਵਿੱਚ ਸੰਪੂਰਨ ਹੁੰਦੀਆਂ ਹਨ।ਆਪਣੇ ਪਿੰਡ ਵਿਚ ਸਾਹਿਤ ਸਭਾ ਚਲਾ ਰਹੇ ਹਨ ਮੇਰਾ ਇੱਕ ਖ਼ਾਸ ਸੁਝਾਅ ਹੈ ਕਿ ਤੁਸੀਂ ਆਪਣੇ ਮੈਂਬਰਾਂ ਦੀਆਂ ਖ਼ਾਸ ਜਮਾਤਾਂ ਲਗਾਓ,ਜਿਸ ਤਰ੍ਹਾਂ ਤੁਸੀਂ ਉੱਚਕੋਟੀ ਦੇ ਅਖ਼ਬਾਰਾਂ ਵਿੱਚ ਛਪਣ ਲੱਗੇ ਹੋ ਉਹ ਕਿਉਂ ਨਾ ਛਪਣ।ਸਾਹਿਤ ਸਭਾ ਦਾ ਮੁਖੀ ਹੋਣ ਦੇ ਨਾਤੇ ਇਹ ਤੁਹਾਡਾ ਫ਼ਰਜ਼ ਬਣਦਾ ਹੈ ਆਪਣੇ ਸਾਹਿਤ ਸਾਥੀਆਂ ਨੂੰ ਸਿਰਫ਼ ਸਰੋਤੇ ਸਮਝ ਕੇ ਨਹੀਂ ਵਰਤਣਾ ਚਾਹੀਦਾ।
ਤੁਸੀਂ ਥੋੜ੍ਹੀ ਕੋਸ਼ਿਸ਼ ਕਰੋਗੇ ਤੁਹਾਡਾ ਹਰ ਸਾਹਿਤਕ ਮੈਂਬਰ ਤੁਹਾਡੇ ਵਾਂਗ ਉੱਚ ਕੋਟੀ ਦੀਆਂ ਰਚਨਾਵਾਂ ਲਿਖੇਗਾ। ਤੁਹਾਡੀ ਸਾਹਿਤ ਸਭਾ ਦੀ ਗਿਣਤੀ ਪੰਜਾਬੀ ਸਾਹਿਤ ਸਭਾਵਾਂ ਵਿੱਚ ਪਹਿਲੀ ਸ਼੍ਰੇਣੀ ਵਿੱਚ ਗਿਣੀ ਜਾਵੇਗੀ।ਤੁਸੀਂ ਪੰਜਾਬੀ ਸਾਹਿਤ ਦੀ ਬਹੁਤ ਵਧੀਆ ਸੇਵਾ ਕਰਦੇ ਹੋ ਮੇਰਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਹੈ ਬਹੁਤ ਜਲਦੀ ਉੱਚ ਕੋਟੀ ਦੇ ਲੇਖਕ ਹੋ ਨਿੱਬੜੋਗੇ-
ਆਮੀਨ!
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly