HOME ਕਰਮਜੀਤ ਸਿੰਘ ਕੰਮਾ ਔਜਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬਲਵਿੰਦਰ ਸਿੰਘ...

ਕਰਮਜੀਤ ਸਿੰਘ ਕੰਮਾ ਔਜਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬਲਵਿੰਦਰ ਸਿੰਘ ਚੱਠਾ ਚੇਅਰਮੈਨ ਬਣੇ ।

1

 ਯੂ ਕੇ   ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ। ਜਿਸ ਵਿਚ ਇੰਗਲੈਂਡ ਦੀਆਂ ਕਬੱਡੀ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਜਿਸ ਮੌਕੇ ਕਰਮਜੀਤ ਸਿੰਘ ਕੰਮਾ ਔਜਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਚੇਅਰਮੈਨ ਵਜੋਂ ਬਲਵਿੰਦਰ ਸਿੰਘ ਚੱਠਾ ਦੀ ਚੋਣ ਹੋਈ। ਇਸ ਤੋਂ ਇਲਾਵਾ ਜਸਜੀਤ ਸਿੰਘ ਰਾਣਾ ਪੱਡਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਦੁਲੇ ਮੀਤ ਚੇਅਰਮੈਨ, ਸਤਿੰਦਰ ਸਿੰਘ ਗੋਲਡੀ ਅਤੇ ਸਤਨਾਮ ਸਿੰਘ ਸੱਤਾ ਮੁਠੱਡਾ ਜੁਆਇੰਟ ਸਕੱਤਰ, ਸ਼ੀਰਾ ਸਿੰਘ ਔਲਖ ਅਤੇ ਕੁਲਵੰਤ ਸਿੰਘ ਸੰਘਾ ਜੁਆਇਟ ਖਜ਼ਾਨਚੀ ਬਣੇ। ਵੈੱਬਸਾਈਟ ਪ੍ਰਬੰਧਨ ਲਈ ਜਰਨੈਲ ਸਿੰਘ ਜੈਲਾ, ਟੀਮ ਮੈਨੇਜਰ ਕੁਲਵੀਰ ਸਿੰਘ ਸੁੱਖਾ, ਸਹਾਇਕ ਮੈਨੇਜ਼ਰ ਮਨਜੀਤ ਸਿੰਘ ਢੰਡਾ, ਕੋਚ ਬਲਜਿੰਦਰ ਸਿੰਘ ਭਿੰਡਰ, ਸਹਾਇਕ ਕੋਚ ਦਲਬੀਰ ਸਿੰਘ ਸੈਂਭੀ, ਪ੍ਰੈੱਸ ਸਕੱਤਰ ਤਰਲੋਚਨ ਸਿੰਘ, ਸਹਾਇਕ ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਦੁਸਾਂਝ, ਸਲਾਹਕਾਰ ਵਜੋਂ ਰਸ਼ਪਾਲ ਸਿੰਘ ਅਟਵਾਲ, ਪਾਲਾ ਬਾਜਵਾ, ਸਤਨਾਮ ਸਿੰਘ ਗਿੱਲ, ਲਹਿੰਬਰ ਸਿੰਘ ਲੱਧੜ, ਸੁਰਿੰਦਰ ਸਿੰਘ ਮਾਣਕ, ਹਰਨੇਕ ਸਿੰਘ ਨੇਕਾ, ਕੇਵਲ ਸਿੰਘ ਰਣਦੇਵਾ, ਪਿਆਰਾ ਸਿੰਘ ਰੰਧਾਵਾ, ਰਸ਼ਪਾਲ ਸਿੰਘ ਸਹੋਤਾ ਅਤੇ ਕੁਲਵਿੰਦਰ ਸਿੰਘ ਛੋਕਰ ਚੁਣੇ ਗਏ ਹਨ। ਇਸ ਤੋਂ ਉਪਰੰਤ ਪ੍ਰਧਾਨ ਕਮਰਜੀਤ ਸਿੰਘ ਕੰਮਾ ਔਜਲਾ ਨੇ ਕਬੱਡੀ ਕਲੱਬਾਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਜੀਵਨ ਸਿੰਘ ਅਤੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਔਜਲਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਸ਼ੀਰਾ, ਸਾਬਕਾ ਜਨ: ਸਕੱ: ਸੁਰਿੰਦਰ ਸਿੰਘ ਮਾਣਕ ਨੇ ਨਵੀਂ ਪ੍ਰਬੰਧਕ ਕਮੇਟੀ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਬੀਤੇ ਸਾਲਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੋਧ ਗਯਾ ਮੁਕਤੀ ਅੰਦੋਲਨ
Next articleਪੰਜਾਬ ਵਿੱਚ ਮਨਰੇਗਾ ਦੀ ਦਿਹਾੜੀ 346/- ਰੁ ਹੋਈ – ਬਲਦੇਵ ਭਾਰਤੀ