(ਸਮਾਜ ਵੀਕਲੀ)
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਟੁਟੇ ਸੁਪਨੇ ਹੰਝੂ ਹਾਉਂਕੇ ।
ਆਸਾਂ ਉਮੀਦਾਂ ਦੀ ਪੰਡ ਬੱਧੀ
ਕਰ ਇਕੱਠੇ ਸਭ ਚਾਅ ਅਧੂਰੇ
ਤੁਰੇ ਜਾ ਰਹੇ ਹਾਂ
ਸ਼ਹਿਰ ਤੇਰੇ ਤੋਂ
ਨਾਮ ਤੇਰਾ ਲੈਕੇ ਸ੍ਹਾਵਾਂ ਤੇ।
ਆਇਆਂ ਹੀ ਨਾ ਤੇਰਾ
ਜਵਾਬ ਕੋਈ
ਖ਼ਤ ਬੜੇ ਘੱਲੇ ਸੀ
ਮੈਂ ਪੈਰ ਬੰਨ੍ਹ ਕੇ ਘੁੱਗੀਆਂ ਕਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਇਸ਼ਕ ਦੇ ਅੱਲ੍ਹੇ ਫੱਟਾ ਨੂੰ
ਦੇਖ ਰੋਈਏ
ਨਾਲ਼ੇ ਮਲ੍ਹਮਾ ਲਾਈਏ
ਨਾਲ਼ੇ ਰੋ ਰੋ ਹਾਲ ਸੁਣਾਈਏ
ਪਤਾ ਨਹੀਂ ਕਿਉਂ
ਲੋਕਾਂ ਨੂੰ ਹਾਸਾ ਆਉਂਦੈ
ਸਾਡੇ ਹਾਉਂਕੇ ਹਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਰੋਂਦੇ ਖ਼ਾਬ ਅਧੂਰੇ
ਵੇਖੇ ਨਾ ਜਾਵਣ
ਹੁਣ ਤੇ ਯਾਰੋ ਮੈਨੂੰ ਵੀ
ਤਰਸ ਜਿਹਾ ਆਉਂਦੇ
ਆਪਣੇ ਬਿਖ਼ਰੇ ਬਿਖ਼ਰੇ
ਚਾਵਾਂ ਤੇ।
ਅੰਦਰੋ-ਅੰਦਰ
ਖੁਰ ਰਹੀ ਹੈ ਜਿੰਦ ਮੇਰੀ
ਖਾਂਦਾ ਜਾਂਦਾ ਹਿਜ਼ਰ ਮੈਨੂੰ
ਨਸ਼ਾ ਤੇ ਇਸ਼ਕ ਇਹ ਚੰਦਰੇ
ਤਰਸ ਜ਼ਰਾ ਨਾ ਕਰਦੇ ਮਾਵਾਂ ਤੇ ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਤਿਲ਼ ਤਿਲ਼ ਕਰਕੇ
ਮੈਂ ਮਰ ਰਿਹਾਂ
ਪਲ਼ ਪਲ਼ ਹਰ ਪਲ਼
ਤੜਫ਼ ਰਹੀਆਂ ਨੇ
ਹਾਦਸੀਆਂ ਹਸਰਤਾਂ
ਰੱਬ ਕਰੇ ਉਹ ਆਵੇ
ਆ ਕੇ ਮਲ੍ਹਮਾ ਲਾਵੇ
ਮੇਰੇ ਦਿਲ ਦੇ ਦੁਖਦੇ ਥਾਵਾਂ ਤੇ।
ਆ ਵੀ ਜਾ ਹੁਣ
ਐਨਾ ਵੀ
ਬੇਦਰਦ ਨਾ ਹੋਈਏ ਸੱਜਣਾ
ਥੋੜੀ ਤੇ ਨਰਮੀ ਵਰਤ
ਸਾਡੀਆਂ ਸਜ਼ਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਉਸ ਆਖਿਆ
ਬੇਵਫ਼ਾ ਬੇਹਯਾ ਬਦਤਮੀਜ਼
ਪਤਾ ਨਹੀਂ ਹੋਰ
ਕਿੰਨੇ ਹੀ ਇਲਜ਼ਾਮ ਨੇ
ਸਾਡੇ ਨਾਵਾਂ ਤੇ।
ਤਾਂ ਵੀ ਜਿੰਨੀ ਵਾਰ
ਖ਼ੁਦਾ ਦੇ ਦਰ ਮੈਂ ਜਾਵਾਂ
ਜਿੰਨੇ ਵਾਰ ਵੀ ਮੰਗਾਂ ਦੁਆਵਾਂ
ਨਾਮ ਤੇਰਾ ਆ ਹੀ ਜਾਂਦੈ ਮੱਲੋਮੱਲੀ
ਸਾਡੀਆਂ ਦੁਆਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਆਵੋ ਕਿ ਕੋਈ ਵਾਰੋ ਮਿਰਚਾਂ
ਸ਼ਾਇਦ ਇਹ ਮੇਰੇ
ਮਗਰੋਂ ਲੱਥ ਜਾਵਣ
ਆਵੋ ਕਿ ਕੋਈ ਮਾਰੋ ਮੰਤਰ
ਮੇਰੇ ਸਿਰ ਚੜ੍ਹੀਆਂ
ਹਿਜ਼ਰੇ ਗਮ ਦੀਆਂ
ਬਲਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਮੈਂ ਕਿੰਨੀਆਂ ਹੀ ਲਿਖੀਆਂ
ਗ਼ਜ਼ਲਾਂ ਨਜ਼ਮਾਂ
ਪਰ ਅੱਜ ਤੱਕ
ਇੱਕ ਵੀ ਫਿਕਰਾ ਨਹੀਂ ਬਣਿਆ
ਜੋ ਮੇਚ ਆ ਜਾਵੇ
ਮੇਰੇ ਦਿਲ ਦੀਆਂ
ਸਦਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ
ਛੱਡ ‘ਦੀਪ’ ਤੂੰ ਵੀ
ਛੱਡ ਜ਼ਿਦ
ਨਾ ਕਰ ਕੋਸ਼ਿਸ਼ਾਂ
ਫੜ੍ਹ ਨਾ ਪਰਛਾਈਆਂ
ਅੱਜ ਤੱਕ ਨਹੀਂ ਕਿਸੇ ਦਾ
ਜ਼ੋਰ ਚੱਲਿਐ
ਛੱਡ ਤੁਰ ਗਿਆਂ
ਅਤੇ ਹਵਾਵਾਂ ਤੇ।
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਪਤਾ ਨਹੀਂ ਇਹ
ਕਿਥੋਂ ਤੱਕ ਲੈ ਜਾਵਣਗੇ
ਅਣਜਾਣ ਜਿਹੇ ਨੇ ਰਸਤੇ
ਅਜਨਬੀ ਜਿਹੇ ਨੇ ਲੋਕ
ਸਾਨੂੰ ਖ਼ੁਦ ਦਾ ਵੀ ਨਹੀਂ
ਪਤਾ ਕੋਈ
ਥਾਉਂ ਟਿਕਾਣਾ
ਤੁਰੇ ਜਾ ਰਹੇ ਆ
ਸ਼ਹਿਰ ਤੇਰੇ ਤੋਂ
ਦੂਰ ਕਿਤੇ
ਨਾਮ ਤੇਰਾ ਲੈ ਕੇ ਸ੍ਹਾਵਾਂ ਤੇ।
ਬਸ
ਤੁਰੇ ਜਾ ਰਹੇ ਹਾਂ
ਦਿਲ ਵਿੱਚ ਲੈ ਕੇ ਦਰਦ ਹਿਜ਼ਰ ਦਾ
ਬਿਖੜੇ ਜੇ ਰਾਵਾਂ ਤੇ।
ਜ.. ਦੀਪ ਸਿੰਘ
ਪਿੰਡ:- ਕੋਟੜਾ ਲਹਿਲ
ਜ਼ਿਲ੍ਹਾ:- ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly