ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ

ਚਾਂਦੀ ਦਾ ਮੈਡਲ ਜੇਤੂ ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਜੀ ਬੀਬੀ ਹਰਬਖਸ਼ ਕੌਰ ਦਾ ਸਨਮਾਨ ਕਰਨ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਅਤੇ ਹੋਰ ਪਤਵੰਤੇ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਇਲਾਕੇ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਕੁਸ਼ਤੀ ਟਰੇਨਿੰਗ ਕਰਦੇ ਪਿੰਡ ਕੰਗਰੋੜ ਦੇ ਵਾਸੀ ਨੌਜਵਾਨ ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਨੇ ਪਟਿਆਲਾ ਵਿਖੇ ਹੋਈਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ 2024-25 ਦੇ ਸੂਬਾ ਪੱਧਰੀ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿਚ 19 ਸਾਲ ਉਮਰ ਵਰਗ, 125 ਕਿਲੋਗ੍ਰਾਮ ਭਾਰ ਵਰਗ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਚਾਂਦੀ ਦਾ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਕਲੱਬ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ । ਇਸ ਖੁਸ਼ੀ ਭਰੇ ਮੌਕੇ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਚਾਂਦੀ ਦਾ ਮੈਡਲ ਜੇਤੂ ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਦਾ ਸਨਮਾਨ ਕੀਤਾ ਅਤੇ ਉਸ ਦੇ ਸੁਨਿਹਰੀ ਭਵਿੱਖ ਲਈ ਕਾਮਨਾ ਕੀਤੀ । ਇਸ ਮੌਕੇ ਪਹਿਲਵਾਨ ਦੀ ਮਾਤਾ ਜੀ ਬੀਬੀ ਹਰਬਖਸ਼ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜੋ ਪਿਛਲੇ ਅੱਠ ਸਾਲ ਤੋਂ ਆਪਣੇ ਬੱਚੇ ਗੁਰਸਹਿਜਪ੍ਰੀਤ ਸਿੰਘ ਨੂੰ ਕਲੱਬ ਦੇ ਕੁਸ਼ਤੀ ਅਖਾੜੇ ਬਾਹੜੋਵਾਲ ਵਿਚ ਟਰੇਨਿੰਗ ਦਿਵਾ ਰਹੀ ਹੈ । ਇਸ ਸਨਮਾਨ ਦੀ ਰਸਮ ਮੌਕੇ ਸ. ਸਰਬਜੀਤ ਸਿੰਘ ਸਾਬਕਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਬਲਬੀਰ ਬੀਰਾ ਸੌਂਧੀ, ਮਾਸਟਰ ਗੁਰਨਾਮ ਰਾਮ, ਮਾਸਟਰ ਸੁਖਵਿੰਦਰ ਸਿੰਘ, ਬਲਜੀਤ ਸਿੰਘ ਕੰਗ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਵਰਨਣਯੋਗ ਹੈ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੁਸ਼ਤੀ ਟਰੇਨਿੰਗ ਹਾਲ ਬਣਾਇਆ ਗਿਆ ਜਿੱਥੇ ਗੱਦੇ ਦੀ ਅਤੇ ਮਿੱਟੀ ਦੀ ਕੁਸ਼ਤੀ ਦੀ ਟਰੇਨਿੰਗ ਮੁਫਤ ਵਿਚ ਦਿੱਤੀ ਜਾਂਦੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਪੈਰਾ-ਮੈਡੀਕਲ ਕਾਲਜ, ਢਾਹਾਂ-ਕਲੇਰਾਂ ਵਿਖੇ ਵਿਸ਼ਵ ਐਨਸਥੀਸੀਆ ਦਿਵਸ ਮਨਾਇਆ ਗਿਆ
Next articleਮੁਹੱਲਾ ਕਮਾਲਪੁਰ ਵਿਖੇ ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ