ਪਦਮ ਐਵਾਰਡ ਜੇਤੂਆਂ ਵੱਲੋਂ ਕੌਮੀ ਜੰਗੀ ਯਾਦਗਾਰ ਦਾ ਦੌਰਾ

ਨਵੀਂ ਦਿੱਲੀ (ਸਮਾਜ ਵੀਕਲੀ):  ਸਾਲ 2022 ਦੇ ਪਦਮ ਐਵਾਰਡ ਜੇਤੂਆਂ ਨੇ ਅੱਜ ਕੌਮੀ ਜੰਗੀ ਯਾਦਗਾਰ ਦਾ ਦੌਰਾ ਕੀਤਾ। ਇਨ੍ਹਾਂ ਪ੍ਰਮੁੱਖ ਹਸਤੀਆਂ ਨੂੰ ਬੀਤੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੌਰਾਨ ਅੱਜ ਇੱਥੇ ਦੇਸ਼ ਦੀਆਂ ਸਰਹੱਦਾਂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣ ਵਾਲੇ ਰੱਖਿਆ ਬਲਾਂ ਦੇ ਜਵਾਨਾਂ ਦੇ ਉਕਰੇ ਨਾਂ ਦੇਖ ਕੇ ਇਹ ਪਦਮ ਐਵਾਰਡੀ ਕਾਫ਼ੀ ਭਾਵੁਕ ਵੀ ਹੋ ਗਏ। ਰੱਖਿਆ ਮੰਤਰਾਲੇ ਮੁਤਾਬਕ ਅੱਜ ਇਸ ਜੰਗੀ ਯਾਦਗਾਰ ਦਾ ਦੌਰਾ ਕਰਨ ਵਾਲਿਆਂ ਵਿੱਚ ਪਦਮ ਭੂਸ਼ਣ ਐਵਾਰਡ ਜੇਤੂ ਸ੍ਰੀ ਦੇਵੇਂਦਰ ਝੱਝਹਰੀਆ ਤੇ ਸ੍ਰੀ ਸਚਿਦਾਨੰਦ ਸਵਾਮੀ ਤੇ ਪਦਮਸ੍ਰੀ ਜੇਤੂ ਜਗਜੀਤ ਸਿੰਘ ਦਰਦੀ, ਕਾਜੀ ਸਿੰਘ ਤੇ ਪੰਡਿਤ ਰਾਮ ਦਿਆਲ ਸ਼ਰਮਾ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੌਮੀ ਜੰਗੀ ਯਾਦਗਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 25 ਫਰਵਰੀ 2019 ਨੂੰ ਮੁਲਕ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਯਾਦਗਾਰ ਮੁਲਕ ਨੂੰ ਆਜ਼ਾਦੀ ਮਿਲਣ ਤੋਂ ਹੁਣ ਤੱਕ ਸੁਰੱਖਿਆ ਬਲਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਗਵਾਹੀ ਭਰਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਣਵਤ ਕੇਂਦਰ ਦੀ ਹੀ ਕਠਪੁਤਲੀ ਸੀ: ਟਿਕੈਤ
Next articleਲਾਲੂ ਪ੍ਰਸਾਦ ਦੀ ਸਿਹਤ ਵਿਗੜੀ, ਏਮਸ ’ਚ ਦਾਖ਼ਲ