ਘਣਵਤ ਕੇਂਦਰ ਦੀ ਹੀ ਕਠਪੁਤਲੀ ਸੀ: ਟਿਕੈਤ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸ਼ੋਕ ਘਣਵਤ ਕੇਂਦਰ ਸਰਕਾਰ ਦੀ ਹੀ ਕਠਪੁਤਲੀ ਸੀ। ਸ੍ਰੀ ਟਿਕੈਤ ਨੇ ਟਵੀਟ ਕੀਤਾ, ‘ਤਿੰਨ ਖੇਤੀਬਾੜੀ ਕਾਨੂੰਨਾਂ ਦੇ ਸਮਰਥਨ ਵਿੱਚ ਘਣਵਤ ਨੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਜਨਤਕ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੀ ਹੀ ਕਠਪੁਤਲੀ ਸੀ।’

ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸ੍ਰੀ ਟਿਕੈਤ ਨੇ ਰਿਪੋਰਟ ਸਬੰਧੀ ਮੋਦੀ ਸਰਕਾਰ ਦੇ ਇਰਾਦਿਆਂ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਲਿਖਿਆ, ‘ਇਸ ਦੇ ਓਹਲੇ ਇਨ੍ਹਾਂ ਬਿੱਲਾਂ ਨੂੰ ਫਿਰ ਤੋਂ ਲਿਆਉਣ ਦਾ ਕੇਂਦਰ ਦਾ ਇਰਾਦਾ ਹੈ ਤਾਂ ਦੇਸ਼ ਵਿੱਚ ਹੋਰ ਵੱਡਾ ਕਿਸਾਨ ਅੰਦੋਲਨ ਸ਼ੁਰੂ ਹੋਣ ਵਿੱਚ ਦੇਰ ਨਹੀਂ ਲੱਗੇਗੀ।’ ਕਿਸਾਨ ਅੰਦੋਲਨ ਦੌਰਾਨ ਗਾਜ਼ੀਪੁਰ ਮੋਰਚੇ ਨੂੰ ਸਾਂਭਣ ਵਾਲੇ ਸ੍ਰੀ ਟਿਕੈਤ ਨੇ ਬੀਤੇ ਦਿਨ ਅਸ਼ੋਕ ਘਣਵਤ ਵੱਲੋਂ ਜਾਰੀ ਰਿਪੋਰਟ ਦੇ ਹਵਾਲਿਆਂ ਮਗਰੋਂ ਇਹ ਟਿੱਪਣੀ ਕੀਤੀ ਹੈ। ਚੇਤੇ ਰਹੇ ਕਿ ਘਣਵਤ ਵੱਲੋਂ ਕਿਹਾ ਗਿਆ ਸੀ ਕਿ 73 ਵਿੱਚੋਂ 61 ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਨੀਆ ਵੱਲੋਂ ਜੀ-23 ਦੇ ਹੋਰ ਆਗੂਆਂ ਨਾਲ ਮੁਲਾਕਾਤ
Next articleਪਦਮ ਐਵਾਰਡ ਜੇਤੂਆਂ ਵੱਲੋਂ ਕੌਮੀ ਜੰਗੀ ਯਾਦਗਾਰ ਦਾ ਦੌਰਾ