ਪੀ ਕੇ ਯੂ (ਬਾਗੀ) ਸੂਬਾ ਕੋਰ ਕਮੇਟੀ ਦੀ ਹੋਈ ਮੀਟਿੰਗ

ਲੋਕ ਸਭਾ ਚੋਣਾਂ ਵਿੱਚ ਜਿੱਤ ਲਈ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦਾ ਕੀਤਾ ਧੰਨਵਾਦ 
ਕਪੂਰਥਲਾ, (ਸਮਾਜ ਵੀਕਲੀ)(ਕੌੜਾ)- ਪੰਜਾਬ ਕਿਸਾਨ ਯੂਨੀਅਨ (ਬਾਗੀ) ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਦੀ ਅਗਵਾਈ ਵਿੱਚ ਜੋਨ ਕਪੂਰਥਲਾ ਦੇ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਭੈਣ ਕੁਲਵਿੰਦਰ ਕੌਰ ਤੇ ਸਾਂਸਦ ਕੰਗਣਾ ਰਾਣੋਤ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ। ਬੋਹੜ ਸਿੰਘ ਹਜਾਰਾ ਸੂਬਾ ਮੀਤ ਪ੍ਰਧਾਨ ਵੱਲੋਂ ਭੈਣ ਕੁਲਵਿੰਦਰ ਕੌਰ ਤੇ ਪਰਿਵਾਰ ਨਾਲ ਇਨਸਾਫ਼ ਮਿਲਣ ਤੱਕ ਖੜ੍ਹੇ ਰਹਿ ਦੀ ਗੱਲ ਆਖੀ ਗਈ। ਉਪਰੰਤ ਸੂਬਾ ਖਜਾਨਚੀ ਹਰਨੇਕ ਸਿੰਘ ਜੈਨਪੁਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਜੱਥੇਬੰਦੀ ਵੱਲੋਂ ਕੀਤੇ ਗਏ ਸੰਘਰਸ਼ਾਂ ਦੌਰਾਨ ਆਏ ਖਰਚਿਆਂ ਦਾ ਹਿਸਾਬ ਕਿਤਾਬ ਆਗੂਆਂ ਸਾਹਮਣੇ ਰੱਖਿਆ ਤੇ ਆਗੂਆ ਨੂੰ ਆਪੋ ਆਪਣੇ ਜੋਨਾ ਵਿੱਚ ਜੱਥੇਬੰਦਕ ਇਕਾਈਆਂ ਨੂੰ ਇਸ ਛਿਮਾਹੀ ਦਾ ਨਿਰਧਾਰਨ ਫੰਡ ਜਲਦ ਜਮਾਂ ਕਰਵਾਉਣ ਦੀ ਗੱਲ ਆਖੀ ਗਈ। ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਵੱਲੋਂ ਜੱਥੇਬੰਦੀ ਦੇ ਵਧਾਰੇ ਪਸਾਰੇ ਨੂੰ ਲੈ ਕੇ ਖੁੱਲ੍ਹੀ ਵਿਚਾਰ ਚਰਚਾ ਕੀਤੀ ਗਈ। ਜੱਥੇਬੰਦੀ ਦੀਆਂ ਨੀਤੀਆਂ ਨੂੰ ਪਿੰਡ ਪਿੰਡ ਤੱਕ ਲੈ ਕੇ ਜਾਣ ਤੇ ਲੋਕਾਂ ਨੂੰ ਜੱਥੇਬੰਦਕ ਕਰ ਨਵੀਆਂ ਇਕਾਈਆਂ ਦੇ ਗਠਨ ਤੇ ਜ਼ੋਰ ਦਿੱਤਾ ਗਿਆ। ਸ਼ਹਿਰੀ ਯੂਥ ਵਿੰਗ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸੀਨੀਅਰ ਆਗੂ ਤੇ ਸੂਬਾ ਸਲਾਹਕਾਰ ਪਰਮਜੀਤ ਸਿੰਘ ਖਾਲਸਾ ਵੱਲੋਂ ਕੁਰਾਹੇ ਪਈ ਨੌਜਵਾਨੀ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕਰਨ ਦੀ ਗੱਲ ਆਖੀ ਗਈ।ਜਲਦ ਹੀ ਜ਼ਿਲ੍ਹਾ ਯੂਥ ਵਿੰਗ ਸਥਾਪਿਤ ਕਰਨ ਤੇ ਵੀ ਸਹਿਮਤੀ ਜਤਾਈ ਗਈ।ਆਗੂਆਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਲਕਾ ਸੁਲਤਾਨਪੁਰ ਲੋਧੀ ਦੀ ਸੰਗਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਭਾਰੀ ਬਹੁਮਤ ਨਾਲ ਜਤਾਉਣ ਲਈ ਜਿਥੇ ਧੰਨਵਾਦ ਕੀਤਾ ਗਿਆ ‌ਉਥੇ ਹੀ ਜੱਥੇਬੰਦੀ ਵੱਲੋਂ ਆਉਂਦੇ ਦਿਨਾਂ ਵਿੱਚ ਹਲਕਾ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੀਆਂ ਧੰਨਵਾਦ ਰੈਲੀਆਂ ਬਾਰੇ ਵੀ ਜਲਦ ਐਲਾਨ ਕਰਨ ਦੀ ਗੱਲ ਆਖੀ ਗਈ। ਆਗੂਆਂ ਵੱਲੋਂ ਆਉਂਦੇ ਦਿਨਾਂ ਵਿੱਚ ਮੀਟਿੰਗਾਂ ਲਗਾ ਜੱਥੇਬੰਦੀ ਦੇ ਰਾਜਨੀਤਿਕ ਸਟੈਂਡ ਬਾਰੇ ਵੀ ਲੋਕਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇਗਾ। ਲਗਭਗ ਦੋ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹੋਰ ਬਹੁਤ ਸਾਰੇ ਮਸਲਿਆਂ ਤੇ ਖੁੱਲ੍ਹੀ ਵਿਚਾਰ ਚਰਚਾ ਹੋਈ। ਇਸ ਸਮੇਂ ਸੂਬਾ ਪ੍ਰੈੱਸ ਸਕੱਤਰ ਸੰਦੀਪ ਪਾਲ ਸਿੰਘ ਕਾਲੇਵਾਲ,ਜ਼ਿਲ੍ਹਾ ਸਕੱਤਰ ਨਿ hoਸ਼ਾਨ ਸਿੰਘ ਪੱਸਣ ਕਦੀਮ, ਜ਼ਿਲ੍ਹਾ ਪ੍ਰੈਸ ਸਕੱਤਰ ਡਾ ਲਖਵਿੰਦਰ ਸਿੰਘ ਝੁੱਗੀਆਂ ਗੁਲਾਮ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਬੁੱਧ ਚਿੰਤਨ